ਸਾਨੂੰ ਬੀਤੇ ਕੱਲ੍ਹ ਨਹੀਂ ਦਿੱਤੀ ਗਈ ਫਾਤਿਹਾ ਪੜ੍ਹਨ ਦੀ ਇਜਾਜ਼ਤ, ਘਰਾਂ ਦੇ ਬਾਹਰ ਲਗਾ ਦਿੱਤੇ ਸਨ ਬੰਕਰ- ਉਮਰ ਅਬਦੁੱਲਾ

ਸ੍ਰੀਨਗਰ, 14 ਜੁਲਾਈ- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੁਰੱਖਿਆ ਬਲਾਂ ਦੁਆਰਾ ਕਥਿਤ ਤੌਰ ’ਤੇ ਰੋਕੇ ਜਾਣ ਤੋਂ ਬਾਅਦ ਨਮਾਜ਼ ਪੜ੍ਹਨ ਲਈ ਮਜ਼ਾਰ-ਏ-ਸ਼ੁਹਾਦਾ ਦੀ ਸੀਮਾ ਦੀਵਾਰ ਤੋਂ ਛਾਲ ਮਾਰ ਦਿੱਤੀ। ਉਮਰ ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਨੇ ਮਜ਼ਾਰ-ਏ-ਸ਼ੁਹਾਦਾ ਆਉਣ ਤੋਂ ਪਹਿਲਾਂ ਕਿਸੇ ਨੂੰ ਸੂਚਿਤ ਨਹੀਂ ਕੀਤਾ ਸੀ, ਕਿਉਂਕਿ ਉਨ੍ਹਾਂ ਨੂੰ ਕੱਲ੍ਹ 13 ਜੁਲਾਈ ਸ਼ਹੀਦੀ ਦਿਵਸ ’ਤੇ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਸੀ।
ਕੱਲ੍ਹ ਸ਼ਹੀਦੀ ਦਿਵਸ ਦੇ ਮੌਕੇ ’ਤੇ ਮਜ਼ਾਰ-ਏ-ਸ਼ੁਹਾਦਾ ਦਾ ਦੌਰਾ ਕਰਨ ’ਤੇ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਉਨ੍ਹਾਂ ਲੋਕਾਂ ਦੇ ਹੁਕਮਾਂ ’ਤੇ ਜੋ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਆਪਣੀ ਜ਼ਿੰਮੇਵਾਰੀ ਦਾ ਦਾਅਵਾ ਕਰਦੇ ਹਨ, ਸਾਨੂੰ ਕੱਲ੍ਹ ਫਾਤਿਹਾ ਪੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸਵੇਰ ਤੋਂ ਹੀ ਸਾਰਿਆਂ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਜਦੋਂ ਮੈਂ ਕੰਟਰੋਲ ਰੂਮ ਨੂੰ ਦੱਸਿਆ ਕਿ ਮੈਂ ਇੱਥੇ ਫਾਤਿਹਾ ਪੜ੍ਹਨ ਲਈ ਆਉਣਾ ਚਾਹੁੰਦਾ ਹਾਂ, ਤਾਂ ਮਿੰਟਾਂ ਵਿਚ ਮੇਰੇ ਘਰ ਦੇ ਬਾਹਰ ਬੰਕਰ ਲਗਾ ਦਿੱਤੇ ਗਏ ਅਤੇ ਉਹ 12-1 ਵਜੇ ਤੱਕ ਉੱਥੇ ਹੀ ਰਹੇ। ਅੱਜ, ਮੈਂ ਕਿਸੇ ਨੂੰ ਦੱਸੇ ਬਿਨਾਂ ਇੱਥੇ ਆਇਆ ਹਾ ਤੇ ਅੱਜ ਵੀ, ਉਨ੍ਹਾਂ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ ਕਿ ਮੈਂ ਜਾਣਨਾ ਚਾਹੁੰਦਾ ਹਾਂ ਕਿ ਮੈਨੂੰ ਕਿਸ ਕਾਨੂੰਨ ਤਹਿਤ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਇਹ ਇਕ ਆਜ਼ਾਦ ਦੇਸ਼ ਹੈ, ਪਰ ਉਹ ਸੋਚਦੇ ਹਨ ਕਿ ਅਸੀਂ ਉਨ੍ਹਾਂ ਦੇ ਗੁਲਾਮ ਹਾਂ। ਅਸੀਂ ਕਿਸੇ ਦੇ ਗੁਲਾਮ ਨਹੀਂ ਹਾਂ। ਅਸੀਂ ਇੱਥੇ ਦੇ ਲੋਕਾਂ ਦੇ ਸਿਰਫ਼ ਗੁਲਾਮ ਹਾਂ... ਅਸੀਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ... ਉਨ੍ਹਾਂ ਨੇ ਸਾਡਾ ਝੰਡਾ ਪਾੜਨ ਦੀ ਕੋਸ਼ਿਸ਼ ਕੀਤੀ। ਪਰ ਅਸੀਂ ਇੱਥੇ ਆਏ ਅਤੇ ਫਾਤਿਹਾ ਪੜ੍ਹਿਆ। ਉਹ ਭੁੱਲ ਜਾਂਦੇ ਹਨ ਕਿ ਇਹ ਕਬਰਾਂ ਹਮੇਸ਼ਾ ਇੱਥੇ ਰਹਿਣਗੀਆਂ। ਉਨ੍ਹਾਂ ਨੇ ਸਾਨੂੰ 13 ਜੁਲਾਈ ਨੂੰ ਰੋਕਿਆ, ਪਰ ਉਹ ਕਦੋਂ ਤੱਕ ਅਜਿਹਾ ਕਰਦੇ ਰਹਿ ਸਕਦੇ ਹਨ? ਅਸੀਂ ਆਵਾਂਗੇ ਅਸੀਂ ਜਦੋਂ ਚਾਹੀਏ ਇੱਥੇ ਆਵਾਂਗੇ ਅਤੇ ਸ਼ਹੀਦਾਂ ਨੂੰ ਯਾਦ ਕਰਾਂਗੇ।