JALANDHAR WEATHER

ਪੈਰਾ ਏਸ਼ੀਅਨ ਚੈਂਪੀਅਨਸ਼ਿਪ 'ਚ ਹਰਵਿੰਦਰ ਸਿੰਘ ਨੇ ਜਿੱਤੇ 2 ਸੋਨ ਤੇ ਇਕ ਚਾਂਦੀ ਦੇ ਤਗਮੇ

ਬੀਜਿੰਗ, 6 ਜੁਲਾਈ (ਏਜੰਸੀ)-ਹਰਵਿੰਦਰ ਸਿੰਘ ਨੇ 1 ਤੋਂ 6 ਜੁਲਾਈ ਤੱਕ ਚੀਨ ਦੇ ਬੀਜਿੰਗ 'ਚ ਹੋਈ ਪੈਰਾ ਏਸ਼ੀਅਨ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਤਗਮੇ ਆਪਣੇ ਨਾਂਅ ਕਰ ਲਏ ਹਨ | ਇਨ੍ਹਾਂ 'ਚ 2 ਸੋਨ ਤੇ ਇਕ ਚਾਂਦੀ ਦਾ ਤਗਮਾ ਸ਼ਾਮਿਲ ਹੈ | ਏਸ਼ੀਆ ਦੇ ਕਈ ਦੇਸ਼ਾਂ ਦੇ ਤੀਰਅੰਦਾਜ਼ਾਂ ਨੇ ਇਸ ਮੁਕਾਬਲੇ 'ਚ ਹਿੱਸਾ ਲਿਆ | ਹਰਵਿੰਦਰ ਨੇ ਵਿਅਕਤੀਗਤ ਰਿਕਰਵ ਓਪਨ ਈਵੈਂਟ 'ਚ ਥਾਈਲੈਂਡ ਦੇ ਤੀਰਅੰਦਾਜ਼ ਨੇਤਸਿਰੀ ਨੂੰ 7-1 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ | ਮਿਕਸਡ ਟੀਮ ਈਵੈਂਟ 'ਚ ਹਰਿਆਣਾ ਦੀ ਭਾਵਨਾ ਨਾਲ ਜੋੜੀ ਬਣਾ ਕੇ, ਉਸਨੇ ਚੀਨੀ ਟੀਮ ਨੂੰ 5-4 ਨਾਲ ਹਰਾ ਕੇ ਦੂਜਾ ਸੋਨ ਤਗਮਾ ਜਿੱਤਿਆ | ਇਸ ਦੇ ਨਾਲ ਹੀ ਪੁਰਸ਼ ਟੀਮ ਈਵੈਂਟ 'ਚ ਭਾਰਤੀ ਟੀਮ ਨੂੰ ਚੀਨ ਤੋਂ 4-5 ਦੇ ਸਕੋਰ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਨ੍ਹਾਂ ਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ | ਹਰਵਿੰਦਰ ਦੇ ਕੋਚ ਨੇ ਦੱਸਿਆ ਕਿ ਹਰਵਿੰਦਰ ਨੇ ਬੀਜਿੰਗ 'ਚ ਹੋਈ ਇਸ ਚੈਂਪੀਅਨਸ਼ਿਪ 'ਚ ਆਪਣੀ ਪ੍ਰਤਿਭਾ ਤੇ ਮਿਹਨਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਸਨੇ ਵਿਅਕਤੀਗਤ ਅਤੇ ਟੀਮ ਈਵੈਂਟਾਂ 'ਚ ਸ਼ਾਨਦਾਰ ਤੀਰਅੰਦਾਜ਼ੀ ਦਾ ਪ੍ਰਦਰਸ਼ਨ ਕਰਕੇ ਭਾਰਤ ਦਾ ਨਾਮ ਰੌਸ਼ਨ ਕੀਤਾ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ