ਨਹਿਰ ਵਿਚ ਡਿੱਗੇ ਲੜਕੇ ਦੀ ਮਿਲੀ ਲਾਸ਼, ਲੜਕੀ ਦੀ ਭਾਲ ਜਾਰੀ


ਸੁਲਤਾਨਵਿੰਡ, (ਅੰਮ੍ਰਿਤਸਰ), 7 ਜੁਲਾਈ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਅੱਪਰ ਦੁਆਬ ਵਿਚ ਡਿੱਗੇ ਲੜਕਾ ਲੜਕਾ ’ਚੋਂ ਅੱਜ ਗੋਤਾਖੋਰਾ ਵਲੋਂ ਲੜਕੇ ਦੀ ਲਾਸ਼ ਨੂੰ ਨਹਿਰ ਵਿਚੋਂ ਕੱਢ ਲਿਆ ਗਿਆ ਹੈ ਜਦ ਕਿ ਲੜਕੀ ਦੀ ਭਾਲ ਜਾਰੀ ਹੈ। ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੱਲ੍ਹ ਗੁਰਦੁਆਰਾ ਸ਼ਹੀਦਾ ਸਹਿਬ ਵਿਖੇ ਇਕ ਲੜਕੀ ਨਾਲ ਮੱਥਾ ਟੇਕਣ ਲਈ ਆਏ ਸਨ ਤੇ ਸੈਲਫ਼ੀ ਲੈਂਦੇ ਸਮੇਂ ਉਹ ਨਹਿਰ ਵਿਚ ਜਾ ਡਿੱਗੇ।। ਮੌਕੇ ’ਤੇ ਪਹੁੰਚੀ ਥਾਣਾ ਸੁਲਤਾਨਵਿੰਡ ਦੀ ਪੁਲਿਸ ਵਲੋਂ ਲੜਕੇ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਜਦ ਕਿ ਲੜਕੀ ਦੀ ਭਾਲ ਜਾਰੀ ਹੈ।