ਦਿਨ ਦਿਹਾੜੇ ਕਪੜਾ ਵਪਾਰੀ ਨੂੰ ਮਾਰੀਆਂ ਗੋਲੀਆਂ, ਮੌਤ

ਅਬੋਹਰ, 7 ਜੁਲਾਈ (ਸੰਦੀਪ ਸੋਖਲ)- ਮਿਲੀ ਜਾਣਕਾਰੀ ਅਨੁਸਾਰ ਅਣ-ਪਛਾਤੇ ਲੋਕਾਂ ਨੇ ਮਸ਼ਹੂਰ ਸ਼ੋਅ ਰੂਮ ਵੀਅਰ ਵੈੱਲ ਦੇ ਡਾਇਰੈਕਟਰ ਅਤੇ ਜਗਤ ਵਰਮਾ ਦੇ ਛੋਟੇ ਭਰਾ ਸੰਜੇ ਵਰਮਾ ਨੂੰ ਗੋਲੀ ਮਾਰ ਦਿੱਤੀ ਹੈ ਤੇ ਉਹ ਮੌਕੇ ’ਤੋਂ ਫ਼ਰਾਰ ਹੋ ਗਏ। ਗੋਲੀਆਂ ਚਲਾਉਣ ਵਾਲਿਆਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਇਸ ਵਿਚ ਸੰਜੇ ਵਰਮਾ ਦੀ ਮੌਤ ਹੋ ਗਈ ਹੈ। ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ।