JALANDHAR WEATHER

ਟਰੰਪ ਨੇ ਦੇਸ਼ ਦੀ ਆਜ਼ਾਦੀ ਦੇ 250ਵੇਂ ਵਰ੍ਹੇ ਲਈ ਵ੍ਹਾਈਟ ਹਾਊਸ ਵਿਖੇ ਯੂ.ਐਫ.ਸੀ. ਲੜਾਈ ਦੀ ਮੇਜ਼ਬਾਨੀ ਕਰਨ ਦੀ ਯੋਜਨਾ ਦਾ ਕੀਤਾ ਐਲਾਨ

ਵਾਸ਼ਿੰਗਟਨ ਡੀ.ਸੀ. [ਅਮਰੀਕਾ], 4 ਜੁਲਾਈ (ਏਐਨਆਈ): ਸੀਐਨਐਨ ਦੀ ਰਿਪੋਰਟ ਅਨੁਸਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਅਗਲੇ ਸਾਲ ਅਮਰੀਕਾ ਦੀ ਆਜ਼ਾਦੀ ਦੇ 250ਵੇਂ ਵਰ੍ਹੇ ਲਈ ਆਉਣ ਵਾਲੇ ਜਸ਼ਨਾਂ ਦੇ ਹਿੱਸੇ ਵਜੋਂ ਵ੍ਹਾਈਟ ਹਾਊਸ ਦੇ ਮੈਦਾਨਾਂ 'ਤੇ ਇਕ ਯੂ.ਐਫ.ਸੀ. ਲੜਾਈ ਦੀ ਮੇਜ਼ਬਾਨੀ ਕਰਨ ਦੀ ਯੋਜਨਾ ਬਣਾ ਰਹੇ ਹਨ। ਆਜ਼ਾਦੀ ਦਿਵਸ ਦੇ 249ਵੇਂ ਵਰ੍ਹੇ ਦੀ ਪੂਰਵ ਸੰਧਿਆ 'ਤੇ ਆਇਓਵਾ ਸਟੇਟ ਫੇਅਰਗ੍ਰਾਉਂਡਸ ਵਿਖੇ ਆਯੋਜਿਤ "ਅਮਰੀਕਾ 250" ਕਿੱਕਆਫ ਪ੍ਰੋਗਰਾਮ ਵਿਚ ਬੋਲਦੇ ਹੋਏ ਟਰੰਪ ਨੇ ਕਿਹਾ ਹੈ ਕਿ ਸਾਡੇ ਹਰ ਰਾਸ਼ਟਰੀ ਪਾਰਕ ਦੇ ਜੰਗੀ ਮੈਦਾਨਾਂ ਅਤੇ ਇਤਿਹਾਸਕ ਸਥਾਨਾਂ 'ਤੇ ਅਮਰੀਕਾ 250 ਦੇ ਸਨਮਾਨ ਵਿਚ ਵਿਸ਼ੇਸ਼ ਸਮਾਗਮ ਹੋਣ ਜਾ ਰਹੇ ਹਨ ।

ਅਸੀਂ ਇਕ ਯੂ.ਐਫ.ਸੀ. ਲੜਾਈ ਦੀ ਮੇਜ਼ਬਾਨੀ ਕਰਨ ਦੀ ਯੋਜਨਾ ਬਣਾ ਰਹੇ ਹਨ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ ਨੇ ਵੀ ਯੋਜਨਾ ਦੀ ਪੁਸ਼ਟੀ ਕੀਤੀ, ਇਹ ਕਹਿੰਦੇ ਹੋਏ ਕਿ ਰਾਸ਼ਟਰਪਤੀ ਇਸ ਵਿਚਾਰ ਬਾਰੇ "ਬਹੁਤ ਗੰਭੀਰ" ਹਨ। ਯੂ.ਐਫ.ਸੀ. ਦੇ ਇਕ ਬੁਲਾਰੇ ਨੇ ਵੀ ਸੀਐਨਐਨ ਨੂੰ ਪੁਸ਼ਟੀ ਕੀਤੀ ਕਿ ਵ੍ਹਾਈਟ ਹਾਊਸ ਨਾਲ ਚਰਚਾ ਚੱਲ ਰਹੀ ਹੈ ਪਰ ਕਿਹਾ ਕਿ ਹੋਰ ਵੇਰਵੇ ਅਜੇ ਉਪਲਬਧ ਨਹੀਂ ਹਨ।

ਸੀਐਨਐਨ ਦੇ ਅਨੁਸਾਰ, ਟਰੰਪ ਨੇ ਯੂਐਫਸੀ ਅਤੇ ਇਸ ਦੀ ਸੀ.ਈ.ਓ. ਡਾਨਾ ਵ੍ਹਾਈਟ ਨਾਲ ਇਕ ਲੰਮਾ ਰਿਸ਼ਤਾ ਬਣਾਈ ਰੱਖਿਆ ਹੈ, ਜੋ 2001 ਤੋਂ ਹੈ ਜਦੋਂ ਟਰੰਪ ਨੇ ਐਟਲਾਂਟਿਕ ਸਿਟੀ ਵਿਚ ਆਪਣੇ ਟਰੰਪ ਤਾਜ ਮਹਿਲ ਕੈਸੀਨੋ ਵਿਚ ਇਕ ਯੂ.ਐਫ.ਸੀ. ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਲਈ ਸਹਿਮਤੀ ਦਿੱਤੀ ਸੀ, ਜਿਸ ਨਾਲ ਸੰਘਰਸ਼ਸ਼ੀਲ ਪ੍ਰਮੋਸ਼ਨ ਨੂੰ ਇਕ ਸਥਾਨ ਲੱਭਣ ਵਿਚ ਮਦਦ ਮਿਲੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ