ਸਿਲੰਡਰਾਂ ਨਾਲ ਭਰੀ ਗੱਡੀ ਬਿਸਤ-ਦੋਆਬ ਨਹਿਰ ਵਿਚ ਡਿੱਗੀ

ਕੋਟਫ਼ਤੂਹੀ, (ਹੁਸ਼ਿਆਰਪੁਰ), 3 ਜੁਲਾਈ (ਅਵਤਾਰ ਸਿੰਘ ਅਟਵਾਲ)- ਸਥਾਨਕ ਬਿਸਤ ਦੁਆਬ ਨਹਿਰ ਵਿਚ ਪਿੰਡ ਅਜਨੋਹਾ ਦੇ ਕਰੀਬ ਪੌਣੇ ਦੋ ਕੁ ਵਜੇ ਦੇ ਕਰੀਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਐਚ. ਪੀ. ਘਰੇਲੂ ਗੈਸ ਸਿਲੰਡਰਾਂ ਦੀ ਗੱਡੀ ਸੰਤੁਲਨ ਵਿਗੜਨ ਕਾਰਨ ਨਹਿਰ ਵਿਚ ਡਿੱਗ ਪਈ, ਜਿਸ ਵਿਚ 342 ਖਾਲੀ ਗੈਸ ਦੇ ਸਿਲੰਡਰ ਸਨ, ਜਦਕਿ ਡਰਾਈਵਰ ਨੂੰ ਇਸ ਘਟਨਾ ਦੌਰਾਨ ਸੱਟਾਂ ਲੱਗੀਆ ਪਰ ਉਸ ਨੂੰ ਰਾਹਗੀਰਾਂ ਨੇ ਬਚਾਅ ਲਿਆ।