ਸ਼ੁਭਮਨ ਗਿੱਲ ਨੇ ਦੋਹਰਾ ਸੈਂਕੜਾ ਜੜ ਕੇ ਆਲੋਚਕਾਂ ਨੂੰ ਦਿੱਤਾ ਜਵਾਬ - ਭਾਰਤੀ ਪ੍ਰਸ਼ੰਸਕ

ਬਰਮਿੰਘਮ (ਇੰਗਲੈਂਡ), 3 ਜੁਲਾਈ-ਭਾਰਤੀ ਕਪਤਾਨ ਸ਼ੁਭਮਨ ਗਿੱਲ ਵਲੋਂ ਦੋਹਰਾ ਸੈਂਕੜਾ ਲਗਾਉਣ ਉਤੇ ਇਕ ਕ੍ਰਿਕਟ ਪ੍ਰਸ਼ੰਸਕ ਨੇ ਕਿਹਾ ਕਿ ਉਸਨੇ ਸਾਰੇ ਆਲੋਚਕਾਂ ਨੂੰ ਗਲਤ ਸਾਬਤ ਕੀਤਾ ਹੈ ਅਤੇ ਆਪਣੀ ਕਲਾ ਦਿਖਾਈ। ਆਉਣ ਵਾਲੇ ਸਾਲਾਂ ਵਿਚ, ਮੈਨੂੰ ਪੂਰਾ ਯਕੀਨ ਹੈ ਕਿ ਉਹ ਵਿਰਾਟ ਕੋਹਲੀ ਨੂੰ ਪਛਾੜ ਦੇਵੇਗਾ। ਮੈਨੂੰ ਉਮੀਦ ਹੈ ਕਿ ਭਾਰਤ ਟੈਸਟ ਮੈਚ ਜਿੱਤੇਗਾ। ਇਕ ਹੋਰ ਕ੍ਰਿਕਟ ਪ੍ਰਸ਼ੰਸਕ ਨੇ ਕਿਹਾ ਕਿ ਸ਼ੁਭਮਨ ਗਿੱਲ ਨੇ ਸ਼ਾਨਦਾਰ ਖੇਡਿਆ। ਉਹ ਇਕ ਨੌਜਵਾਨ ਕਪਤਾਨ ਹੈ ਅਤੇ ਉਸਨੇ ਆਪਣੇ ਆਪ ਨੂੰ ਸਾਬਤ ਕੀਤਾ ਹੈ। ਮੈਂ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸੇ ਤਰ੍ਹਾਂ ਇਕ ਹੋਰ ਕ੍ਰਿਕਟ ਪ੍ਰਸ਼ੰਸਕ ਨੇ ਕਿਹਾ ਕਿ ਸ਼ੁਭਮਨ ਗਿੱਲ ਬਹੁਤ ਵਧੀਆ ਖੇਡਿਆ। ਉਸਨੇ ਸਾਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਹੈ।