JALANDHAR WEATHER

ਭਿਆਨਕ ਹਾਦਸੇ ਨੇ ਲਈ ਪਤੀ-ਪਤਨੀ ਦੀ ਜਾਨ

ਲੌਂਗੋਵਾਲ, 3 ਜੁਲਾਈ (ਵਿਨੋਦ ਸ਼ਰਮਾ)-ਭਿਆਨਕ ਹਾਦਸੇ ਕਾਰਨ ਹਫਤੇ ਦੇ ਅੰਦਰ-ਅੰਦਰ ਪਤੀ-ਪਤਨੀ ਦੀਆਂ ਹੋਈਆਂ ਮੌਤਾਂ ਕਾਰਨ ਦੋ ਪਿੰਡਾਂ ਵਿਚ ਸੋਗ ਪਸਰ ਗਿਆ ਹੈ। ਪਿਛਲੇ ਦਿਨੀਂ ਬਡਰੁੱਖਾਂ ਤੋਂ ਸ੍ਰੀ ਮਸਤੂਆਣਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਪਿੰਡ ਸ਼ੇਰੋਂ ਨਾਲ ਸਬੰਧਿਤ ਬਲਵਿੰਦਰ ਸਿੰਘ (ਭੋਲਾ ਗਿੱਲ) ਅਤੇ ਉਨ੍ਹਾਂ ਦੀ ਪਤਨੀ ਮਲਕੀਤ ਕੌਰ ਇਕ ਸੜਕ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਏ ਸਨ। ਇਹ ਦੋਵੇਂ ਦਯਾਨੰਦ ਹਸਪਤਾਲ ਲੁਧਿਆਣਾ ਵਿਖੇ ਇਲਾਜ ਅਧੀਨ ਸਨ। ਇਨ੍ਹਾਂ ਵਿਚੋਂ ਬਲਵਿੰਦਰ ਸਿੰਘ ਦੀ ਪਤਨੀ ਮਲਕੀਤ ਕੌਰ 27 ਜੂਨ ਨੂੰ ਅਕਾਲ ਚਲਾਣਾ ਕਰ ਗਏ ਸਨ ਜਦਕਿ ਬਲਵਿੰਦਰ ਸਿੰਘ 2 ਜੁਲਾਈ ਨੂੰ ਅਕਾਲ ਚਲਾਣਾ ਕਰ ਗਏ ਹਨ। ਬਲਵਿੰਦਰ ਸਿੰਘ ਭੋਲਾ ਅਤੇ ਮਲਕੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਵਾਨ ਵਿਖੇ ਡੀ. ਪੀ. ਐਡ. ਅਧਿਆਪਕ ਵਜੋਂ ਤਾਇਨਾਤ ਪਰਮਜੀਤ ਸਿੰਘ ਪੰਮੀ ਦੇ ਪਿਤਾ ਅਤੇ ਮਾਤਾ ਜੀ ਸਨ। ਅੱਜ ਬਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਬਡਰੁੱਖਾਂ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਇਲਾਕਾ ਨਿਵਾਸੀਆਂ ਦੀ ਮੌਜੂਦਗੀ ਵਿਚ ਕਰ ਦਿੱਤਾ ਗਿਆ। ਇਹ ਪਰਿਵਾਰ ਪਿੰਡ ਸ਼ੇਰੋਂ ਦਾ ਅਗਾਂਹਵਧੂ ਪਰਿਵਾਰ ਹੈ ਅਤੇ ਇਸ ਪਰਿਵਾਰ ਨੇ ਕੁਝ ਮਹੀਨੇ ਪਹਿਲਾਂ ਪਿੰਡ ਬਡਰੁੱਖਾਂ ਵਿਖੇ ਰਿਹਾਇਸ਼ ਕਰ ਲਈ ਸੀ। ਇਨ੍ਹਾਂ ਮੌਤਾਂ ਕਾਰਨ ਪਿੰਡ ਸ਼ੇਰੋਂ ਅਤੇ ਬਡਰੁੱਖਾਂ ਵਿਚ ਸੋਗ ਪਸਰ ਗਿਆ ਹੈ। ਬੇਵਕਤੀ ਮੌਤਾਂ 'ਤੇ ਇਲਾਕੇ ਦੇ ਮੋਹਤਬਰ ਸ਼ਖਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ