ਘਰ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ


ਟਾਂਡਾ, (ਹੁਸ਼ਿਆਰਪੁਰ) 3 ਜੁਲਾਈ (ਦੀਪਕ ਬਹਿਲ)- ਟਾਂਡਾ ਦੇ ਅਹਿਆਪੁਰ ’ਚ ਅੱਜ ਤੜਕਸਾਰ ਹੀ ਇਕ ਘਰ ਦੀ ਛੱਤ ਡਿੱਗਣ ਕਾਰਨ ਹੇਠਾਂ ਸੁੱਤੇ ਪਏ ਪਰਿਵਾਰ ਦੇ ਮੁਖੀ ਸਮੇਤ ਦੋ ਬੱਚਿਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿਛਲੇ ਦਿਨਾਂ ਤੋਂ ਹੋ ਰਹੀ ਬਾਰਿਸ਼ ਦੇ ਕਾਰਨ ਖਸਤਾ ਹਾਲਤ ਮਕਾਨ ਦੀ ਛੱਤ ਹੇਠਾਂ ਸੌਂ ਰਹੇ ਛੇ ਜੀਆਂ ’ਤੇ ਅੱਜ ਸਵੇਰੇ ਕਰੀਬ 5 ਵਜੇ ਡਿੱਗ ਗਈ। ਸਥਾਨਕ ਲੋਕਾਂ ਨੇ ਬਚਾਅ ਕਾਰਜ ਨੂੰ ਅੰਜਾਮ ਦਿੰਦੇ ਹੋਏ ਮਲਬੇ ’ਚੋਂ ਬਾਕੀ ਦੇ ਜੀਆਂ ਨੂੰ ਕੱਢ ਕੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ, ਜਿਥੇ ਪਰਿਵਾਰ ਦੇ ਮੁਖੀ ਅਤੇ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ।