ਭਾਰਤ ਸਰਕਾਰ ਵਲੋਂ ਆਪਣੇ ਨਾਗਰਿਕਾਂ ਨੂੰ ਇਜ਼ਰਾਈਲ 'ਚੋਂ ਕੱਢਣ ਲਈ ਨਵੀਂ ਐਡਵਾਈਜ਼ਰੀ ਜਾਰੀ

ਨਵੀਂ ਦਿੱਲੀ, 19 ਜੂਨ-ਭਾਰਤ ਸਰਕਾਰ ਨੇ ਉਨ੍ਹਾਂ ਭਾਰਤੀ ਨਾਗਰਿਕਾਂ ਨੂੰ ਇਜ਼ਰਾਈਲ ਤੋਂ ਕੱਢਣ ਦਾ ਫੈਸਲਾ ਕੀਤਾ ਹੈ ਜੋ ਜਾਣਾ ਚਾਹੁੰਦੇ ਹਨ। ਇਜ਼ਰਾਈਲ ਤੋਂ ਭਾਰਤ ਦੀ ਉਨ੍ਹਾਂ ਦੀ ਯਾਤਰਾ ਜ਼ਮੀਨੀ ਸਰਹੱਦਾਂ ਰਾਹੀਂ ਅਤੇ ਉਸ ਤੋਂ ਬਾਅਦ ਹਵਾਈ ਰਸਤੇ ਰਾਹੀਂ ਭਾਰਤ ਲਈ ਕੀਤੀ ਜਾਵੇਗੀ। ਸਾਰੇ ਭਾਰਤੀ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਤੇਲ ਅਵੀਵ ਵਿਚ ਭਾਰਤ ਦੇ ਦੂਤਾਵਾਸ (https://indembassyisrael.gov.in/indian_national_reg) 'ਤੇ ਆਪਣੇ-ਆਪ ਨੂੰ ਰਜਿਸਟਰ ਕਰਵਾਉਣ। ਜੇਕਰ ਉਹ ਪਹਿਲਾਂ ਤੋਂ ਰਜਿਸਟਰਡ ਨਹੀਂ ਹਨ। ਕਿਸੇ ਵੀ ਪੁੱਛਗਿੱਛ ਦੇ ਮਾਮਲੇ ਵਿਚ, ਉਹ ਤੇਲ ਅਵੀਵ ਦੇ ਭਾਰਤੀ ਦੂਤਾਵਾਸ ਵਿਚ ਸਥਾਪਤ 24/7 ਕੰਟਰੋਲ ਰੂਮ ਨਾਲ ਸੰਪਰਕ ਕਰ ਸਕਦੇ ਹਨ।