JALANDHAR WEATHER

ਕਾਂਗਰਸ ਨੇ ਐਮ.ਸੀ. ਅਸ਼ਵਨੀ ਖੇੜਾ ਤੇ ਜੁਗਰਾਜ ਖੇੜਾ ਨੂੰ 6 ਸਾਲਾਂ ਲਈ ਪਾਰਟੀ 'ਚੋਂ ਕੱਢਿਆ

ਮਲੋਟ, 17 ਜੂਨ (ਪਾਟਿਲ)-ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲੋਟ ਦੇ ਕਾਂਗਰਸੀ ਐਮ.ਸੀ. ਅਸ਼ਵਨੀ ਖੇੜਾ ਅਤੇ ਜੁਗਰਾਜ ਖੇੜਾ ਨੂੰ ਪਾਰਟੀ 'ਚ ਅਨੁਸ਼ਾਸਨ ਭੰਗ ਕਰਨ ਕਾਰਨ 6 ਸਾਲਾਂ ਲਈ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਿਤੀ 23 ਮਈ 2025 ਨੂੰ ਪੰਜਾਬ ਕਾਂਗਰਸ ਕਮੇਟੀ ਵਲੋਂ ਮਲੋਟ ਵਿਖੇ ਇਕ ਸੰਵਿਧਾਨ ਬਚਾਓ ਰੈਲੀ ਕੀਤੀ ਗਈ ਸੀ, ਜਿਸ ਵਿਚ ਅਸ਼ਵਨੀ ਖੇੜਾ ਐਮ.ਸੀ. ਤੇ ਜੁਗਰਾਜ ਖੇੜਾ ਅਤੇ ਜਸਪਾਲ ਸਿੰਘ ਔਲਖ ਨੇ ਜਾਣ-ਬੁੱਝ ਕੇ ਪਾਰਟੀ ਅਨੁਸ਼ਾਸਨ ਭੰਗ ਕੀਤਾ ਸੀ, ਜਿਸ ਉਪਰੰਤ ਇਨ੍ਹਾਂ ਨੂੰ ਪ੍ਰਸ਼ਾਸਨ ਭੰਗ ਕਰਨ ਸੰਬੰਧੀ ਕਾਰਨ ਦੱਸੋ ਨੋਟਿਸ ਜਾਰੀ ਵੀ ਕੀਤਾ ਗਿਆ ਸੀ ਅਤੇ ਨੋਟਿਸ ਦੇ ਜਵਾਬ ਵਿਚ ਉਨ੍ਹਾਂ ਨੇ ਪਾਰਟੀ ਹਾਈਕਮਾਂਡ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਕੋਲੋਂ ਲਿਖਤੀ ਮਾਫੀ ਮੰਗ ਲਈ ਸੀ ਅਤੇ ਅੱਗੇ ਤੋਂ ਪਾਰਟੀ ਵਿਚ ਪੂਰੇ ਅਨੁਸ਼ਾਸਨ ਵਿਚ ਰਹਿਣ ਦੀ ਬੇਨਤੀ ਕੀਤੀ ਸੀ ਪਰ ਅੱਜ ਕਾਂਗਰਸ ਕਮੇਟੀ ਸ਼ਹਿਰੀ ਵਲੋਂ ਇਕ ਜ਼ਰੂਰੀ ਮੀਟਿੰਗ ਝਾਂਬ ਗੈਸਟ ਹਾਊਸ ਵਿਚ ਰੱਖੀ ਗਈ ਸੀ, ਜਿਸ ਵਿਚ ਪਾਰਟੀ ਹਾਈਕਮਾਂਡ ਵਲੋਂ ਨਿਯੁਕਤ ਕੀਤੇ ਗਏ ਕੋਆਰਡੀਨੇਟਰ ਅਸ਼ੋਕ ਕੁਮਾਰ ਬਠਿੰਡਾ ਵਿਸ਼ੇਸ਼ ਤੌਰ ਉਤੇ ਪਹੁੰਚੇ ਹੋਏ ਸਨ। ਇਨ੍ਹਾਂ ਬਾਰੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਜਦੋਂ ਪਾਰਟੀ ਬੁਲਾਰਿਆਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣੇ ਵਿਚਾਰ ਰੱਖੇ ਅਤੇ ਅੰਤ ਵਿਚ ਕੋਆਰਡੀਨੇਟਰ ਅਸ਼ੋਕ ਕੁਮਾਰ ਬੋਲ ਰਹੇ ਸਨ ਤਾਂ ਸਾਬਕਾ ਵਿਧਾਇਕਾ ਰੁਪਿੰਦਰ ਕੌਰ ਰੂਬੀ ਆਪਣੇ ਪੰਜ ਛੇ ਸਾਥੀਆਂ ਨਾਲ ਮੀਟਿੰਗ ਵਿਚ ਆਏ ਜਦੋਂ ਰੂਬੀ ਮੈਡਮ ਸਟੇਜ ਉਤੇ ਆ ਕੇ ਬੈਠੇ ਤਾਂ ਅਸ਼ਵਨੀ ਖੇੜਾ ਅਤੇ ਜੁਗਰਾਜ ਖੇੜਾ ਨੇ ਮੀਟਿੰਗ ਵਿਚ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਸਟੇਜ ਉਤੇ ਬੈਠੇ ਕਾਂਗਰਸੀ ਸੀਨੀਅਰ ਆਗੂਆਂ ਨੂੰ ਮੰਦਾ ਬੋਲਣ ਲੱਗੇ। ਉਨ੍ਹਾਂ ਕਿਹਾ ਕਿ ਉਕਤ ਆਗੂਆਂ ਨੇ ਮੀਟਿੰਗ ਵਿਚ ਹੰਗਾਮਾ ਕੀਤਾ ਅਤੇ ਇਸ ਲਈ ਉਨ੍ਹਾਂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਕਾਰਨ ਛੇ ਸਾਲਾਂ ਲਈ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ