ਮਨੀਪੁਰ ਸਰਕਾਰ ਨੇ ਇੰਫਾਲ ਘਾਟੀ ਦੇ 3 ਜ਼ਿਲ੍ਹਿਆਂ ਵਿਚ ਦਿੱਤੀ ਕਰਫਿਊ 'ਚ ਢਿੱਲ

ਇੰਫਾਲ , 10 ਜੂਨ -ਮਨੀਪੁਰ ਸਰਕਾਰ ਨੇ ਇੰਫਾਲ ਪੱਛਮੀ, ਇੰਫਾਲ ਪੂਰਬੀ ਅਤੇ ਬਿਸ਼ਨੂਪੁਰ ਵਿਚ ਕਰਫਿਊ ਵਿਚ ਢਿੱਲ ਦਿੱਤੀ, ਜਿਸ ਨਾਲ ਵਸਨੀਕਾਂ ਨੂੰ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਘੁੰਮਣ-ਫਿਰਨ ਦੀ ਇਜਾਜ਼ਤ ਦਿੱਤੀ ਗਈ। ਦਿਨ ਵੇਲੇ ਆਵਾਜਾਈ ਦੀ ਇਜਾਜ਼ਤ ਹੈ ਪਰ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਵਾਲੀਆਂ ਗਤੀਵਿਧੀਆਂ 'ਤੇ ਅਜੇ ਵੀ ਪਾਬੰਦੀ ਹੈ । ਸੁਰੱਖਿਆ ਬਲ ਚੌਕਸ ਹਨ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਕਰਫਿਊ ਵਿਚ ਢਿੱਲ ਦੌਰਾਨ ਜਨਤਕ ਵਿਵਸਥਾ ਨੂੰ ਖਤਰੇ ਵਿਚ ਪਾਉਣ ਵਾਲੀ ਕਿਸੇ ਵੀ ਕਾਰਵਾਈ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।