JALANDHAR WEATHER

ਪਿੰਡ ਦਾਨ ਸਿੰਘ ਵਾਲਾ ਵਿਖੇ ਨਸ਼ਾ ਤਸਕਰਾਂ ਘਰ ਦੀ ਕੀਤੀ ਭੰਨਤੋੜ, ਲਗਾਈ ਅੱਗ

ਗੋਨਿਆਣਾ (ਬਠਿੰਡਾ), 12 ਜੂਨ (ਲਛਮਣ ਦਾਸ ਗਰਗ)-ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਬੀਤੀ ਰਾਤ ਨਸ਼ਾ ਤਸਕਰਾਂ ਨੇ ਇਕ ਘਰ ਦੀ ਭੰਨਤੋੜ ਕਰਕੇ ਅੱਗ ਲਗਾ ਦਿੱਤੀ ਅਤੇ ਘਰ ਵਿਚ ਮੌਜੂਦ ਔਰਤ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ। ਔਰਤ ਨੇ ਪੁਲਿਸ ਨੂੰ ਕਿਹਾ ਕਿ ਉਸ ਦੇ ਲੜਕੇ ਹਰਿੰਦਰ ਸਿੰਘ ਦਾ ਪਿੰਡ ਦੇ ਕੁਝ ਵਿਅਕਤੀਆਂ ਨਾਲ ਝਗੜਾ ਹੋ ਗਿਆ ਸੀ, ਜਿਸ ਤਹਿਤ ਉਨ੍ਹਾਂ ਨੇ ਕੋਈ ਪੁਰਾਣੀ ਰੰਜਿਸ਼ ਕੱਢਦੇ ਹੋਏ ਕੁਝ ਮਾਰੂ ਹਥਿਆਰਾਂ ਨਾਲ ਘਰ ਨੂੰ ਨੁਕਸਾਨ ਪਹੁੰਚਾਉਦੇ ਹੋਏ ਦਰਵਾਜ਼ੇ ਭੰਨੇ ਅਤੇ ਅੱਗ ਲਗਾ ਦਿੱਤੀ ਅਤੇ ਔਰਤ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਡੀ. ਐਸ. ਪੀ. ਰਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ