ਵਿਦੇਸ਼ ਮੰਤਰੀ ਜੈਸ਼ੰਕਰ ਨੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀਵੇਵਰ ਨਾਲ ਕੀਤੀ ਮੁਲਾਕਾਤ

ਬ੍ਰਸੇਲਜ਼ [ਬੈਲਜੀਅਮ], 10 ਜੂਨ (ਏਐਨਆਈ): ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਸੁਰੱਖਿਆ ਰੱਖਿਆ ਅਤੇ ਵਪਾਰ ਵਰਗੇ ਕਈ ਮੋਰਚਿਆਂ 'ਤੇ ਭਾਰਤ-ਬੈਲਜੀਅਮ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਚਰਚਾ ਕੀਤੀ। ਉਨ੍ਹਾਂ ਨੇ ਆਪਣੀ ਫੇਰੀ ਦੌਰਾਨ ਬੈਲਜੀਅਮ ਦੇ ਰਾਜਾ ਨਾਲ ਵੀ ਮੁਲਾਕਾਤ ਕੀਤੀ। ਐਕਸ 'ਤੇ ਇਕ ਪੋਸਟ ਵਿਚ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾਕਿ ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀਵੇਵਰ ਨੂੰ ਮਿਲ ਕੇ ਖੁਸ਼ੀ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ। ਵਪਾਰ, ਸੁਰੱਖਿਆ ਅਤੇ ਰੱਖਿਆ, ਨਿਵੇਸ਼, ਸਾਫ਼ ਊਰਜਾ, ਸੈਮੀਕੰਡਕਟਰ ਅਤੇ ਨਵੀਨਤਾ ਵਿਚ ਸਾਡੇ ਸਹਿਯੋਗ ਨੂੰ ਅੱਗੇ ਵਧਾਉਣ 'ਤੇ ਚਰਚਾ ਕੀਤੀ। ਮੀਡੀਆ ਨੂੰ ਸੰਬੋਧਨ ਦੌਰਾਨ ਕਾਜਾ ਕਾਲਾਸ ਨੇ ਭਾਰਤ ਦੇ ਆਪਣੇ ਨਾਗਰਿਕਾਂ ਦੀ ਰੱਖਿਆ ਦੇ ਅਧਿਕਾਰ ਲਈ ਯੂਰਪੀਅਨ ਯੂਨੀਅਨ ਦੇ ਸਮਰਥਨ 'ਤੇ ਜ਼ੋਰ ਦਿੱਤਾ ਅਤੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ।