ਅਸਾਮ : ਸੀ.ਬੀ.ਆਈ. ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਵਲੋਂ ਏਟੀ ਦਾ ਮੈਂਬਰ ਕਨਨ ਸਿੰਘ ਗ੍ਰਿਫ਼ਤਾਰ

ਗੁਹਾਟੀ, 8 ਜੂਨ - ਕੇਂਦਰੀ ਜਾਂਚ ਬਿਊਰੋ, ਗੁਹਾਟੀ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੇ ਅੱਜ ਇੰਫਾਲ ਹਵਾਈ ਅੱਡੇ ਤੋਂ ਅਰੰਬਾਈ ਤੇਂਗੋਲ (ਏਟੀ) ਦੇ ਮੈਂਬਰ ਕਨਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ 2023 ਵਿਚ ਮਨੀਪੁਰ ਹਿੰਸਾ ਨਾਲ ਸੰਬੰਧਿਤ ਕਈ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਿਲ ਸੀ। ਉਸ ਦੀ ਗ੍ਰਿਫ਼ਤਾਰੀ ਨਾਲ ਸੰਬੰਧਿਤ ਜਾਣਕਾਰੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ। ਉਸ ਨੂੰ ਇੰਫਾਲ ਤੋਂ ਗੁਹਾਟੀ ਲਿਆਂਦਾ ਗਿਆ ਹੈ ਅਤੇ ਉਸ ਨੂੰ ਪੁਲਿਸ ਰਿਮਾਂਡ ਲਈ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।