JALANDHAR WEATHER

ਘਰਿੰਡਾ ਪੁਲਿਸ ਨੇ 6 ਕਿੱਲੋ ਹੈਰੋਇਨ ਸਮੇਤ ਕਈ ਦੋਸ਼ੀ ਕੀਤੇ ਗ੍ਰਿਫ਼ਤਾਰ

ਅਟਾਰੀ ( ਅੰਮ੍ਰਿਤਸਰ ) , 8 ਜੂਨ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਮੁੱਖ ਮੰਤਰੀ ਪੰਜਾਬ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਸਤਿੰਦਰ ਸਿੰਘ ਡੀ.ਆਈ.ਜੀ. ਬਾਰਡਰ ਰੇਂਜ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਖਵਿੰਦਰ ਸਿੰਘ ਡੀ.ਐਸ.ਪੀ ਅਟਾਰੀ ਦੀ ਅਗਵਾਈ 'ਚ ਵੱਡੀ ਸਫਲਤਾ ਹਾਸਿਲ ਕਰਦਿਆਂ ਗੁਰਦਿੱਤਾ ਸਿੰਘ ਉਰਫ ਕਾਲੂ ਪੁੱਤਰ ਭਿੱਲਾ ਸਿੰਘ ਵਾਸੀ ਭੈਣੀ ਰਾਜਪੂਤਾ ਅਤੇ ਕੈਪਟਨ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਲਹੋਰੀਮੱਲ ਨੂੰ 6 ਕਿੱਲੋ ਹੈਰੋਇਨ ਅਤੇ ਇਕ ਹੀਰੋ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਅਦਿੱਤਿਆ ਵਾਰੀਅਰ ਕਪਤਾਨ (ਇੰਨਵੈਸਟੀਗੇਸ਼ਨ) ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਥਾਣਾ ਘਰਿੰਡਾ ਨੂੰ ਗੁਪਤ ਸੂਚਨਾ ਮਿਲੀ ਕਿ ਗੁਰਦਿੱਤਾ ਸਿੰਘ, ਕੈਪਟਨ ਸਿੰਘ ਅਤੇ ਗੁਰੀ ਦਰਜੀ ਥਾਣਾ ਸਰਾਏ ਅਮਾਨਤ ਖ਼ਾਨ ਤਿੰਨੇ ਰਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਜਿਸ 'ਤੇ ਤੁਰੰਤ ਕਾਰਵਾਈ ਕਰਦਿਆ ਪੁਲਿਸ ਪਾਰਟੀ ਦੀ ਮਦਦ ਨਾਲ ਜਾਲ ਵਿਛਾ ਕੇ ਉਕਤ ਗੁਰਦਿੱਤਾ ਸਿੰਘ ਅਤੇ ਕੈਪਟਨ ਸਿੰਘ ਨੂੰ 6 ਕਿੱਲੋ ਹੈਰੋਇੰਨ ਅਤੇ ਇਕ ਹੀਰੋ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ