ਦਿੱਲੀ-ਐਨ.ਸੀ.ਆਰ. ਦਾ ਮੌਸਮ ਫਿਰ ਬਦਲਿਆ, ਤੇਜ਼ ਤੂਫ਼ਾਨ ਅਤੇ ਮੀਂਹ ਸ਼ੁਰੂ

ਨਵੀਂ ਦਿੱਲੀ , 1 ਜੂਨ - ਦਿੱਲੀ-ਐਨ.ਸੀ.ਆਰ. ਵਿਚ ਇਕ ਵਾਰ ਫਿਰ ਮੌਸਮ ਬਦਲ ਗਿਆ ਹੈ। ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਤੇਜ਼ ਤੂਫ਼ਾਨ ਨਾਲ ਮੀਂਹ ਸ਼ੁਰੂ ਹੋ ਗਿਆ। ਸ਼ਾਮ 5 ਵਜੇ ਦੇ ਕਰੀਬ 76 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨਾ ਮੀਂਹ ਵੀ ਪਿਆ। ਸ਼ਾਮ ਨੂੰ ਦਿੱਲੀ ਅਤੇ ਆਸ ਪਾਸ ਦੇ ਇਲਾਕੇ ਹਨੇਰੇ ਵਿਚ ਡੁੱਬ ਗਏ ਕਿਉਂਕਿ ਕਾਲੇ ਬੱਦਲ ਛਾਏ ਹੋਏ ਸਨ। ਦਿਨ ਦੀ ਤੇਜ਼ ਗਰਮੀ ਤੋਂ ਬਾਅਦ, ਲੋਕਾਂ ਨੇ ਥੋੜ੍ਹੀ ਰਾਹਤ ਮਹਿਸੂਸ ਕੀਤੀ ਹੈ। ਹਾਲਾਂਕਿ, ਕਈ ਥਾਵਾਂ 'ਤੇ ਤੇਜ਼ ਤੂਫ਼ਾਨ ਕਾਰਨ ਨੁਕਸਾਨ ਦੀਆਂ ਖ਼ਬਰਾਂ ਵੀ ਹਨ।