ਪੀਐਸਜੀ ਨੇ ਇੰਟਰ ਮਿਲਾਨ ਨੂੰ ਹਰਾ ਕੇ ਜਿੱਤਿਆ ਆਪਣਾ ਪਹਿਲਾ ਯੂਈਐਫਏ ਚੈਂਪੀਅਨਜ਼ ਲੀਗ ਖਿਤਾਬ

ਮਿਊਨਿਖ (ਜਰਮਨ), 1 ਜੂਨ ਪੈਰਿਸ ਸੇਂਟ-ਜਰਮੇਨ (ਪੀਐਸਜੀ) ਨੇ ਆਪਣਾ ਪਹਿਲਾ ਯੂਈਐਫਏ ਚੈਂਪੀਅਨਜ਼ ਲੀਗ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਪੀਐਸਜੀ ਨੇ ਮਿਊਨਿਖ ਦੇ ਅਲੀਅਨਜ਼ ਅਰੇਨਾ ਵਿਚ ਇੰਟਰ ਮਿਲਾਨ ਨੂੰ 5-0 ਨਾਲ ਹਰਾਇਆ। ਇਹ ਚੈਂਪੀਅਨਜ਼ ਲੀਗ ਦੇ 70 ਸਾਲਾਂ ਦੇ ਇਤਿਹਾਸ ਵਿਚ ਕਿਸੇ ਵੀ ਫਾਈਨਲ ਵਿਚ ਜਿੱਤ ਦਾ ਸਭ ਤੋਂ ਵੱਡਾ ਫ਼ਰਕ ਸੀ।