ਰਿਸ਼ਵਤ ਦੀ ਪਹਿਲੀ ਕਿਸ਼ਤ ਲੈਂਦਿਆਂ ਸੀਬੀਆਈ ਵਲੋਂ ਸੀਨੀਅਰ ਭਾਰਤੀ ਮਾਲੀਆ ਸੇਵਾ ਅਧਿਕਾਰੀ ਗ੍ਰਿਫ਼ਤਾਰ

ਨਵੀਂ ਦਿੱਲੀ, 1 ਜੂਨ - ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਇਕ ਸੀਨੀਅਰ ਭਾਰਤੀ ਮਾਲੀਆ ਸੇਵਾ ਅਧਿਕਾਰੀ, ਜੋ ਇਸ ਸਮੇਂ ਟੈਕਸ ਭੁਗਤਾਨ ਸੇਵਾਵਾਂ ਡਾਇਰੈਕਟੋਰੇਟ, ਨਵੀਂ ਦਿੱਲੀ ਵਿਚ ਵਧੀਕ ਡਾਇਰੈਕਟਰ ਜਨਰਲ ਵਜੋਂ ਤਾਇਨਾਤ ਹੈ, ਨੂੰ ਸ਼ਿਕਾਇਤਕਰਤਾ ਤੋਂ ਮੰਗੀ ਗਈ ਕੁੱਲ 45 ਲੱਖ ਰੁਪਏ ਦੀ ਰਿਸ਼ਵਤ ਦੇ ਹਿੱਸੇ ਵਜੋਂ 25 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ ਸਵੀਕਾਰ ਕਰਨ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਅਧਿਕਾਰੀ ਦੀ ਪਛਾਣ ਅਮਿਤ ਕੁਮਾਰ ਸਿੰਘਲ ਵਜੋਂ ਹੋਈ ਹੈ।