ਆਈ.ਪੀ.ਐਲ. 2025 : ਦਿੱਲੀ ਨੇ 6 ਵਿਕਟਾਂ ਨਾਲ ਹਰਾਇਆ ਪੰਜਾਬ ਨੂੰ

ਜੈਪੁਰ, 24 ਮਈ - ਆਈ.ਪੀ.ਐਲ. 2025 ਦੇ ਮੈਚ ਵਿਚ ਦਿੱਲੀ ਕੈਪੀਟਲਜ਼ ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਪੰਜਾਬ ਵਲੋਂ ਮਿਲੇ 207 ਦੌੜਾਂ ਦੇ ਟੀਚੇ ਨੂੰ ਦਿੱਲੀ ਨੇ 4 ਵਿਕਟਾਂ ਦੇ ਨੁਕਸਾਨ 'ਤੇ 19.3 ਓਵਰਾਂ 'ਚ ਹਾਸਲ ਕਰ ਲਿਆ। ਦਿੱਲੀ ਵਲੋਂ ਸਮੀਰ ਰਿਜ਼ਵੀ ਨੇ 58 (25 ਗੇਂਦਾਂ) ਦੌੜਾਂ ਨਣਾਈਆਂ, ਜੋ ਕਿ ਅੰਤ ਤੱਕ ਆਊਟ ਨਹੀਂ ਹੋਏ।