ਫਿਰੋਜ਼ਪੁਰ ਸ਼ਹਿਰ ਦੇ 5 ਨੌਜਵਾਨ ਬੱਚੇ ਹੋਏ ਗਾਇਬ
ਫਿਰੋਜ਼ਪੁਰ, 24 ਮਈ (ਸੁਖਵਿੰਦਰ ਸਿੰਘ)- ਫਿਰੋਜ਼ਪੁਰ ਸ਼ਹਿਰ ਦੇ ਇਕ ਸਕੂਲ ਦੇ ਇਕੋ ਕਲਾਸ ਦੇ 5 ਨੌਜਵਾਨ ਬੱਚੇ ਸ਼ਹਿਰ ਵਿਚੋਂ ਗਾਇਬ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਖਬਰ ਨੇ ਬੱਚਿਆਂ ਦੇ ਮਾਪਿਆਂ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ। ਸੁਰਿੰਦਰਪਾਲ ਕੌਰ ਵਾਸੀ ਗੋਬਿੰਦ ਇਨਕਲੇਵ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਹੈ ਕਿ ਮੇਰਾ ਲੜਕਾ ਗੁਰਦਿੱਤ ਸਿੰਘ ਜੋ ਕਿ ਘਰੇ ਸੁੱਤਾ ਪਿਆ ਸੀ, ਨੂੰ ਵਿਸ਼ਵ ਨਾਮਕ ਦਾ ਨੌਜਵਾਨ ਘਰੋਂ ਉਠਾ ਕੇ ਲੈ ਗਿਆ ਤੇ ਕਿਹਾ ਕਿ ਦਸ ਮਿੰਟ ਦੇ ਵਿਚ ਆ ਜਾਂਦੇ ਹਾਂ ਤੇ ਮੁੜ ਕੇ ਘਰ ਵਾਪਸ ਨਹੀਂ ਆਇਆ। ਸਾਰੀ ਰਾਤ ਭਾਲ ਕਰਦੇ ਰਹੇ ਪਰ ਕਿਤੋਂ ਨਹੀਂ ਮਿਲਿਆ। ਵਿਸ਼ਵ, ਜੋ ਕਹਿੰਦਾ ਸੀ ਕਿ ਬੈਟਰਾਂ ਠੀਕ ਕਰਵਾਉਣਾ ਹੈ ਅਤੇ ਬੈਟਰਾਂ ਠੀਕ ਕਰਨ ਵਾਲਾ ਕਾਰੀਗਰ ਵੀ ਉਨ੍ਹਾਂ ਦੇ ਨਾਲ ਹੀ ਗਾਇਬ ਹੈ, ਜਿਸ ਦੀ ਸਿਟੀ ਥਾਣਾ ਫਿਰੋਜ਼ਪੁਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕਾਰਵਾਈ ਕਰਦੇ ਹੋਏ ਸਿਟੀ ਥਾਣਾ ਦੇ ਏ. ਐਸ. ਆਈ. ਸੁਖਦੇਵ ਰਾਜ ਨੇ ਵਿਸ਼ਵ ਦੀ ਮਾਤਾ ਤੋਂ ਪੁੱਛ ਗਿੱਛ ਕੀਤੀ ਤਾਂ ਉਸ ਨੇ ਇਕੋ ਹੀ ਜਵਾਬ ਦਿੱਤਾ ਕਿ ਇਕ ਘੰਟੇ ਤੱਕ ਆ ਜਾਣਗੇ। ਗਾਇਬ ਹੋਏ ਬੱਚਿਆਂ ਦੇ ਮਾਤਾ ਪਿਤਾ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸਾਡੇ ਬੱਚੇ ਪਤਾ ਨਹੀਂ ਕਿੱਥੇ ਹਨ, ਦੀ ਭਾਲ ਜਲਦ ਤੋਂ ਜਲਦ ਕੀਤੀ ਜਾਵੇ। ਪੁਲਿਸ ਵਲੋਂ ਗਾਇਬ ਹੋਏ ਨੌਜਵਾਨ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।