JALANDHAR WEATHER

ਭ੍ਰਿਸ਼ਟ ਵਿਅਕਤੀ ਸਾਡਾ ਹੋਵੇ ਜਾਂ ਕੋਈ, ਅਸੀਂ ਕਰਾਂਗੇ ਕਾਰਵਾਈ- ਹਰਪਾਲ ਸਿੰਘ ਚੀਮਾ

ਮੋਗਾ, 24 ਮਈ- ਵਿਜੀਲੈਂਸ ਵਿਭਾਗ ਵਲੋਂ ਹਿਰਾਸਤ ਵਿਚ ਲਏ ਗਏ ‘ਆਪ’ ਵਿਧਾਇਕ ਰਮਨ ਅਰੋੜਾ ’ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੋ ਵੀ ਭ੍ਰਿਸ਼ਟਾਚਾਰ ਕਰੇਗਾ, ਉਸ ਨੂੰ ਜੇਲ੍ਹ ਜਾਣਾ ਪਵੇਗਾ, ਇਹ ਆਮ ਆਦਮੀ ਪਾਰਟੀ ਦਾ ਸਖ਼ਤ ਸੁਨੇਹਾ ਹੈ। ਅਸੀਂ ਪੰਜਾਬ ਵਿਚ ਭ੍ਰਿਸ਼ਟਾਚਾਰ ਖਤਮ ਕਰਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ, ਭਾਜਪਾ ਨੇ ਪੰਜਾਬ ਵਿਚ ਬਹੁਤ ਭ੍ਰਿਸ਼ਟਾਚਾਰ ਕੀਤਾ ਪਰ ਪੰਜਾਬ ਦੇ ਲੋਕਾਂ ਨੇ ਸਾਨੂੰ ਭ੍ਰਿਸ਼ਟਾਚਾਰ ਖਤਮ ਕਰਨ ਲਈ ਬਹੁਮਤ ਦਿੱਤਾ, ਇਸ ਲਈ ਭ੍ਰਿਸ਼ਟ ਵਿਅਕਤੀ ਕਿਸੇ ਹੋਰ ਦਾ ਹੋਵੇ ਜਾਂ ਸਾਡਾ, ਅਸੀਂ ਕਾਰਵਾਈ ਕਰਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ