ਰਿਟ੍ਰੀਟ ਸੈਰੇਮਨੀ ਦਾ ਸਮਾਂ 5.30 ਤੋਂ 6.00 ਵਜੇ ਦਾ ਹੋਵੇਗਾ

ਅਟਾਰੀ, (ਅੰਮ੍ਰਿਤਸਰ), 19 ਮਈ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਕੌਮਾਂਤਰੀ ਅਟਾਰੀ ਸਰਹੱਦ ਉਤੇ ਹੋਣ ਵਾਲੀ ਰਿਟ੍ਰੀਟ ਸੈਰਾਮਨੀ ਦਾ ਸਮਾਂ 5:30 ਤੋਂ 6:00 ਵਜੇ ਤੱਕ ਦਾ ਹੋਵੇਗਾ। ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਦੀ ਰਸਮ ਨੂੰ ਦੇਖਣ ਲਈ ਸੈਲਾਨੀ ਸਮੇਂ-ਸਿਰ ਪਹੁੰਚਣ ਤਾਂ ਜੋ ਉਹ ਆਪਣੀ ਮਰਜ਼ੀ ਮੁਤਾਬਕ ਦਰਸ਼ਕ ਗੈਲਰੀ ਵਿਚ ਬੈਠ ਸਕਣ। ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਵਲੋਂ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ ਤਾਂ ਕਿ ਯਾਤਰੀਆਂ ਨੂੰ ਰਿਟ੍ਰੀਟ ਸੈਰਾਮਨੀ ਦੇਖਣ ਜਾਣ ਵਾਲੇ ਸਥਾਨ ਵੱਲ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।