ਯੂ.ਪੀ. ਏ.ਟੀ.ਐਸ. ਨੇ ਮੁਰਾਦਾਬਾਦ ਤੋਂ ਇਕ ਪਾਕਿਸਤਾਨੀ ਏਜੰਸੀ ਆਈ.ਐਸ.ਆਈ. ਲਈ ਕੰਮ ਕਰਦੇ ਜਾਸੂਸ ਨੂੰ ਕੀਤਾ ਗ੍ਰਿਫ਼ਤਾਰ

ਲਖਨਊ,18 ਮਈ - ਯੂ.ਪੀ. ਏ.ਟੀ.ਐਸ. ਨੇ ਮੁਰਾਦਾਬਾਦ ਤੋਂ ਸ਼ਹਿਜ਼ਾਦ ਨਾਂਅ ਦੇ ਇਕ ਪਾਕਿਸਤਾਨੀ ਏਜੰਸੀ ਆਈ.ਐਸ.ਆਈ. ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਰਹਿਣ ਵਾਲਾ ਸ਼ਹਿਜ਼ਾਦ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ ਜਾ ਰਿਹਾ ਸੀ ਅਤੇ ਭਾਰਤ-ਪਾਕਿਸਤਾਨ ਸਰਹੱਦ ਪਾਰੋਂ ਗੈਰ-ਕਾਨੂੰਨੀ ਢੰਗ ਨਾਲ ਕਾਸਮੈਟਿਕਸ, ਕੱਪੜੇ, ਮਸਾਲੇ ਅਤੇ ਹੋਰ ਸਮਾਨ ਦੀ ਤਸਕਰੀ ਕਰਦਾ ਸੀ। ਇਸ ਦੀ ਆੜ ਵਿਚ ਉਹ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਲਈ ਕੰਮ ਕਰਦਾ ਸੀ। ਸ਼ਹਿਜ਼ਾਦ ਦੇ ਆਈ.ਐਸ.ਆਈ.ਦੇ ਏਜੰਟਾਂ ਨਾਲ ਚੰਗੇ ਸੰਬੰਧ ਹਨ, ਜਿਨ੍ਹਾਂ ਨਾਲ ਉਹ ਲਗਾਤਾਰ ਸੰਪਰਕ ਵਿਚ ਸੀ। ਸ਼ਹਿਜ਼ਾਦ ਨੇ ਭਾਰਤ ਦੀ ਸੁਰੱਖਿਆ ਨਾਲ ਸੰਬੰਧਿਤ ਗੁਪਤ ਜਾਣਕਾਰੀ ਆਈ.ਐਸ.ਆਈ.ਦੇ ਏਜੰਟਾਂ ਨਾਲ ਸਾਂਝੀ ਕੀਤੀ ਹੈ। ਇਸ ਜਾਣਕਾਰੀ ਦੀ ਪੁਸ਼ਟੀ ਹੋਣ 'ਤੇ ਏ.ਟੀ.ਐਸ., ਲਖਨਊ ਵਿਖੇ ਧਾਰਾ 148 ਅਤੇ 152 ਦੇ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਸ਼ਹਿਜ਼ਾਦ ਨੂੰ ਅੱਜ ਯੂ.ਪੀ. ਏ.ਟੀ.ਐਸ. ਨੇ ਮੁਰਾਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।