ਦੂਜੇ ਦਿਨ ਭਾਰਤ-ਅਫਗਾਨਿਸਤਾਨ ਵਪਾਰ ਚੱਲਣ ਨਾਲ 100 ਤੋਂ ਵੱਧ ਕੁੱਲੀਆਂ ਨੂੰ ਮਿਲਿਆ ਰੁਜ਼ਗਾਰ

ਅਟਾਰੀ, (ਅੰਮ੍ਰਿਤਸਰ) 17 ਮਈ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਇੰਟੀਗਰੇਟਿਡ ਚੈੱਕ ਪੋਸਟ ਅਟਾਰੀ ਸਰਹੱਦ ਵਿਚ ਦੇਰ ਸ਼ਾਮ ਮਿਹਨਤ-ਮਜ਼ਦੂਰੀ ਕਰਕੇ ਆਏ ਕੁੱਲੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ-ਅਫਗਾਨਿਸਤਾਨ ਵਪਾਰ ਦੂਸਰੇ ਦਿਨ ਚੱਲਣ ਨਾਲ 100 ਤੋਂ ਵੱਧ ਕੁੱਲੀਆਂ ਨੂੰ ਰੁਜ਼ਗਾਰ ਮਿਲਿਆ ਹੈ। ਉਹ ਵਪਾਰ ਚੱਲਣ ਨਾਲ ਖੁਸ਼ ਹਨ। ਕੁੱਲੀਆਂ ਦੇ ਪ੍ਰਧਾਨ ਅਮਰੀਕ ਸਿੰਘ ਭਡਿਆਰ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਪਾਰ ਫਿਰ ਤੋਂ ਧੜੱਲੇ ਨਾਲ ਚੱਲੇ ਤਾਂ ਜੋ 1500 ਦੇ ਕਰੀਬ ਕੁੱਲੀਆਂ ਨੂੰ ਰੋਜ਼ੀ-ਰੋਟੀ ਮਿਲ ਸਕੇ। ਇਸ ਮੌਕੇ ਪ੍ਰਧਾਨ ਅਮਰੀਕ ਸਿੰਘ, ਪ੍ਰਧਾਨ ਮੋਹਨ ਸਿੰਘ ਅਟਾਰੀ, ਸਤਨਾਮ ਸਿੰਘ, ਮੰਨਾ ਸਿੰਘ ਅਤੇ ਹਰਿੰਦਾ ਸਿੰਘ ਆਦਿ ਕੁੱਲੀ ਮੌਜੂਦ ਸਨ।