ਭਾਜਪਾ ਨੇ ਬਠਿੰਡਾ 'ਚ ਕੱਢੀ 'ਤਿਰੰਗਾ ਯਾਤਰਾ'

ਬਠਿੰਡਾ, 17 ਮਈ (ਅੰਮ੍ਰਿਤਪਾਲ ਸਿੰਘ ਵਲਾਣ)-ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਵਲੋਂ ਆਪ੍ਰੇਸ਼ਨ ਸੰਧੂਰ ਦੀ ਜਿੱਤ ਅਤੇ ਭਾਰਤੀ ਫੌਜੀਆਂ ਦੇ ਸਨਮਾਨ ਨੂੰ ਸਮਰਪਿਤ 'ਤਿਰੰਗਾ ਯਾਤਰਾ' ਕੱਢੀ ਗਈ, ਜੋ ਸਥਾਨਕ ਫਾਇਰ ਬ੍ਰਿਗੇਡ ਚੌਕ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਵਿਚੋਂ ਲੰਘੀ। ਯਾਤਰਾ ਵਿਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਸੂਬਾ ਜਨਰਲ ਸਕੱਤਰ ਦਿਆਲ ਸੋਢੀ, ਪਰਮਪਾਲ ਕੌਰ ਸਿੱਧੂ ਸਾਬਕਾ ਆਈ.ਏ.ਐਸ., ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਹਰਮਿੰਦਰ ਸਿੰਘ ਜੱਸੀ, ਬਲਦੇਵ ਸਿੰਘ ਆਕਲੀਆ, ਅਸ਼ੋਕ ਬਾਲਿਆਂਵਾਲੀ, ਗੁਰਜੀਤ ਸਿੰਘ ਗੋਰਾ, ਬੂਟਾ ਭਾਈਰੂਪਾ, ਰਤਨ ਸ਼ਰਮਾ ਮਲੂਕਾ ਆਦਿ ਸਮੇਤ ਹੋਰ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।