ਆਰ.ਬੀ.ਆਈ. ਜਲਦ ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਵਾਲੇ 20 ਰੁਪਏ ਦੇ ਬੈਂਕ ਨੋਟ ਜਾਰੀ ਕਰੇਗਾ

ਨਵੀਂ ਦਿੱਲੀ, 17 ਮਈ-ਭਾਰਤੀ ਰਿਜ਼ਰਵ ਬੈਂਕ (RBI) ਜਲਦੀ ਹੀ ਮਹਾਤਮਾ ਗਾਂਧੀ (ਨਵੀਂ) ਲੜੀ ਵਿਚ 20 ਰੁਪਏ ਦੇ ਬੈਂਕ ਨੋਟ ਜਾਰੀ ਕਰੇਗਾ ਜਿਨ੍ਹਾਂ 'ਤੇ ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਹੋਣਗੇ। ਇਨ੍ਹਾਂ ਨੋਟਾਂ ਦਾ ਡਿਜ਼ਾਈਨ ਹਰ ਪੱਖੋਂ ਮਹਾਤਮਾ ਗਾਂਧੀ (ਨਵੀਂ) ਲੜੀ ਦੇ 20 ਰੁਪਏ ਦੇ ਬੈਂਕ ਨੋਟਾਂ ਦੇ ਸਮਾਨ ਹੈ। ਰਿਜ਼ਰਵ ਬੈਂਕ ਦੁਆਰਾ ਪਹਿਲਾਂ ਜਾਰੀ ਕੀਤੇ ਗਏ 20 ਰੁਪਏ ਦੇ ਸਾਰੇ ਬੈਂਕ ਨੋਟ ਕਾਨੂੰਨੀ ਟੈਂਡਰ ਬਣੇ ਰਹਿਣਗੇ।