ਨਡਾਲਾ 'ਚ ਸੜਕ ਕਿਨਾਰੇ ਬਣੀਆਂ ਝੁੱਗੀਆਂ ਨੂੰ ਲੱਗੀ ਅੱਗ

ਨਡਾਲਾ (ਕਪੂਰਥਲਾ ) , 15 ਮਈ ( ਰਘਬਿੰਦਰ ਸਿੰਘ ) - ਬੀਤੀ ਦੇਰ ਸ਼ਾਮ ਆਈ ਤੇਜ਼ ਹਨ੍ਹੇਰੀ ਕਾਰਨ ਖੇਤਾਂ 'ਚ ਲੱਗੀ ਅੱਗ ਸੜਕ ਕਿਨਾਰੇ ਬਣੀਆਂ ਝੁੱਗੀਆਂ ਨੂੰ ਅੱਗ ਲੱਗ ਗਈ। ਮੌਕੇ 'ਤੇ ਫਾਇਰ ਬ੍ਰਿਗੇਡ ਗੱਡੀ ਪਹੁੰਚੀ ਹੈ ਤੇ ਅੱਗ 'ਤੇ ਕਾਬੂ ਪਾਇਆ ਹੈ। ਫਿਲਹਾਲ ਇਸ ਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੈ।