ਅਡਾਨੀ ਏਅਰਪੋਰਟ ਨੇ ਚੀਨੀ ਲਾਉਂਜ ਐਕਸੈਸ ਪ੍ਰਦਾਤਾ ਡਰੈਗਨਪਾਸ ਨਾਲ ਭਾਈਵਾਲੀ ਕੀਤੀ ਖ਼ਤਮ

ਨਵੀਂ ਦਿੱਲੀ ,15 ਮਈ - ਅਡਾਨੀ ਏਅਰਪੋਰਟ ਹੋਲਡਿੰਗਜ਼ ਨੇ ਕਿਹਾ ਕਿ ਉਸ ਨੇ ਚੀਨੀ ਲਾਉਂਜ ਐਕਸੈਸ ਪ੍ਰਦਾਤਾ ਡਰੈਗਨਪਾਸ ਨਾਲ ਆਪਣਾ ਸੰਬੰਧ ਖ਼ਤਮ ਕਰ ਦਿੱਤਾ ਹੈ, ਜਿਸ ਦਾ ਐਲਾਨ ਪਿਛਲੇ ਹਫ਼ਤੇ ਕੀਤਾ ਗਿਆ ਸੀ। ਕੰਪਨੀ ਨੇ ਕਿਹਾ ਕਿ ਡਰੈਗਨਪਾਸ ਗਾਹਕਾਂ ਨੂੰ ਹੁਣ ਅਡਾਨੀ-ਪ੍ਰਬੰਧਿਤ ਹਵਾਈ ਅੱਡਿਆਂ 'ਤੇ ਲਾਉਂਜ ਤੱਕ ਪਹੁੰਚ ਨਹੀਂ ਮਿਲੇਗੀ। ਇਕ ਬਿਆਨ ਵਿਚ ਅਡਾਨੀ ਏਅਰਪੋਰਟ ਹੋਲਡਿੰਗਜ਼ ਦੇ ਬੁਲਾਰੇ ਨੇ ਕਿਹਾ ਹੈ ਕਿ ਡਰੈਗਨਪਾਸ ਨਾਲ ਸਾਡਾ ਸੰਬੰਧ, ਜਿਸ ਨੇ ਏਅਰਪੋਰਟ ਲਾਉਂਜ ਤੱਕ ਪਹੁੰਚ ਪ੍ਰਦਾਨ ਕੀਤੀ ਤੁਰੰਤ ਪ੍ਰਭਾਵ ਨਾਲ ਖ਼ਤਮ ਕਰ ਦਿੱਤਾ ਗਿਆ ਹੈ। ਡਰੈਗਨਪਾਸ ਗਾਹਕਾਂ ਨੂੰ ਹੁਣ ਅਡਾਨੀ-ਪ੍ਰਬੰਧਿਤ ਹਵਾਈ ਅੱਡਿਆਂ 'ਤੇ ਲਾਉਂਜ ਤੱਕ ਪਹੁੰਚ ਨਹੀਂ ਹੋਵੇਗੀ।