JALANDHAR WEATHER

ਅਣ-ਪਛਾਤੇ ਵਿਅਕਤੀ ਦੀ ਮਿੱਟੀ ’ਚ ਦੱਬੀ ਲਾਸ਼ ਬਰਾਮਦ

ਕਪੂਰਥਲਾ, 14 ਮਈ (ਅਮਨਜੋਤ ਸਿੰਘ ਵਾਲੀਆ)- ਥਾਣਾ ਫੱਤੂਢੀਂਗਾ ਅਧੀਨ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਮੁੱਖ ਮਾਰਗ ਤੇ ਮੁੰਡੀ ਮੋੜ ਦੇ ਨਜ਼ਦੀਕ ਮਾਝਾ ਪੈਟਰੋਲ ਪੰਪ ਦੇ ਕੋਲ ਮਿੱਟੀ ਵਿਚ ਨੱਪੀ ਹੋਈ ਗਲੀ ਸੜੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਥਾਣਾ ਫੱਤੂਢੀਂਗਾ ਦੀ ਐਸ.ਐਚ.ਓ. ਇੰਸਪੈਕਟਰ ਸੋਨਮਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਪੂਰਥਲਾ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਸ਼ਨਾਖਤ ਲਈ ਰੱਖਵਾ ਦਿੱਤਾ ਹੈ। ਇਸ ਸੰਬੰਧੀ ਪਿੰਡ ਅੰਮ੍ਰਿਤਪੁਰ ਦੇ ਵਾਸੀਆਂ ਦੱਸਿਆ ਕਿ ਬੀਤੀ 9 ਮਈ ਨੂੰ ਦੁਪਹਿਰ ਇਕ ਵਜੇ ਮੁੰਡੀ ਮੋੜ ਤੇ ਸ੍ਰੀ ਗੋਇੰਦਵਾਲ ਸਾਹਿਬ ਰੋਡ ਤੇ ਦੋ ਗੱਡੀਆਂ ’ਤੇ ਸਵਾਰ ਕੁਝ ਵਿਅਕਤੀਆਂ ਨੇ ਇਕ ਮੋਟਰਸਾਈਕਲ ਸਵਾਰ ਨੂੰ ਘੇਰ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਤੇ ਬਾਅਦ ਵਿਚ ਗੱਡੀ ਵਿੱਚ ਸੁੱਟ ਕੇ ਲੈ ਗਏ ਸਨ, ਪਿੰਡ ਵਾਸੀਆਂ ਨੇ ਸ਼ਾਮ ਨੂੰ ਹਾਈਟੈਕ ਨਾਕਾ ਸ੍ਰੀ ਗੋਇੰਦਵਾਲ ਸਾਹਿਬ ਪੁਲ ਤੇ ਮੋਟਰਸਾਈਕਲ ਪੁਲਿਸ ਹਵਾਲੇ ਕਰ ਦਿੱਤਾ ਸੀ। ਇਸ ਸੰਬੰਧੀ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਸੀ। ਪਿੰਡ ਵਾਸੀ ਸ਼ੱਕ ਜ਼ਾਹਰ ਕਰ ਰਹੇ ਹਨ ਕਿ ਸ਼ਾਇਦ ਕੁੱਟਮਾਰ ਹੋਏ ਵਿਅਕਤੀ ਦੀ ਹੀ ਲਾਸ਼ ਹੋ ਸਕਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ