ਦੁਪਹਿਰ 3:30 ਵਜੇ ਪ੍ਰਧਾਨ ਮੰਤਰੀ ਮੋਦੀ ਦਾ ਆਦਮਪੁਰ ਏਅਰਬੇਸ ਦਾ ਭਾਸ਼ਣ ਹੋਵੇਗਾ ਪ੍ਰਸਾਰਿਤ

ਨਵੀਂ ਦਿੱਲੀ, 13 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਦਮਪੁਰ ਏਅਰ ਬੇਸ ’ਤੇ ਭਾਸ਼ਣ ਅੱਜ ਦੁਪਹਿਰ 3:30 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਅੱਜ ਸਵੇਰੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦਮਪੁਰ ਏਅਰ ਬੇਸ ਗਏ ਸਨ। ਉਨ੍ਹਾਂ ਨੂੰ ਹਵਾਈ ਸੈਨਾ ਦੇ ਕਰਮਚਾਰੀਆਂ ਨੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਬਹਾਦਰ ਜਵਾਨਾਂ ਨਾਲ ਗੱਲਬਾਤ ਵੀ ਕੀਤੀ ਸੀ।