ਸਲਾਈਟ ਦੀ ਦੇਸ਼ ਵਿਆਪੀ ਪ੍ਰਵੇਸ਼ ਪ੍ਰੀਖਿਆ ਹੁਣ 17 ਨੂੰ
ਲੌਂਗੋਵਾਲ, 13 ਮਈ (ਵਿਨੋਦ ਸ਼ਰਮਾ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸਲਾਈਟ ਡੀਮੰਡ ਯੂਨੀਵਰਸਿਟੀ ਟੂ. ਬੀ. ਵਲੋਂ ਅਣਕਿਆਸੇ ਹਾਲਾਤ ਕਾਰਨ ਮੁਲਤਵੀ ਕੀਤੀ ਦੇਸ਼ ਵਿਆਪੀ ਪ੍ਰਵੇਸ਼ ਪ੍ਰੀਖਿਆ ਸੈੱਟ-2025 ਹੁਣ 17 ਮਈ, (ਸ਼ਨੀਵਾਰ) ਨੂੰ ਨਿਰਧਾਰਤ ਕੀਤੀ ਗਈ ਹੈ। ਸਲਾਈਟ ਦੇ ਐਡਮਿਸ਼ਨ ਸੈੱਲ ਵਲੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਮਰੱਥ ਅਥਾਰਟੀ ਨੇ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਹੈ। ਅਪਡੇਟ ਕੀਤੇ ਦਾਖਲਾ ਕਾਰਡ ਉਮੀਦਵਾਰ ਲੌਗਇਨ ਵਿਚ ਉਪਲਬਧ ਕਰਵਾ ਦਿੱਤੇ ਗਏ ਹਨ।