ਪਾਕਿਸਤਾਨ ਵਲੋਂ ਭਾਰਤੀ ਖੇਤਰ ਵਿਚ ਦਾਖ਼ਲ ਹੁੰਦਾ ਵੇਖਿਆ ਗਿਆ ਡਰੋਨ
ਮਮਦੋਟ (ਫ਼ਿਰੋਜ਼ਪੁਰ )12 ਮਈ ( ਰਾਜਿੰਦਰ ਸਿੰਘ ਹਾਂਡਾ) - ਅੱਜ ਰਾਤ 9 ਵਜੇ ਦੇ ਕਰੀਬ ਸਰਹੱਦੀ ਇਲਾਕੇ ਮਮਦੋਟ ਦੇ ਵੱਖ ਵੱਖ ਪਿੰਡਾਂ ਤੋਂ ਪਾਕਿਸਤਾਨ ਵਾਲੇ ਪਾਸਿਓਂ ਆ ਰਹੇ ਡਰੋਨਾਂ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਪਿੰਡ ਦਿਲਾ ਰਾਮ ਦੇ ਨਾਲ ਲੱਗਦੀ ਰੇਲਵੇ ਬਸਤੀ ਦੇ ਉੱਪਰ ਅਸਮਾਨ ਵਿਚ ਜਾ ਰਹੇ ਇਕ ਡਰੋਨ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਲੋਕਾਂ ਵਲੋਂ ਆਪਣੇ ਤੌਰ 'ਤੇ ਲਾਈਟਾਂ ਬੰਦ ਕਰਕੇ ਬਲੈਕ ਆਉਟ ਕਰ ਦਿੱਤਾ ਗਿਆ ਹੈ।