ਗੜ੍ਹਸ਼ੰਕਰ ਖੇਤਰ 'ਚ ਹੋਇਆ ਬਲੈਕ ਆਊਟ
ਗੜ੍ਹਸ਼ੰਕਰ, 12 ਮਈ (ਧਾਲੀਵਾਲ)- ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀਆਂ ਹਦਾਇਤਾਂ ਅਨੁਸਾਰ ਗੜ੍ਹਸ਼ੰਕਰ ਖੇਤਰ ਵਿਚ ਅੱਜ ਫਿਰ ਤੋਂ ਬਲੈਕ ਆਊਟ ਕੀਤਾ ਗਿਆ ਹੈ। ਪਾਵਰਕਾਮ ਵਲੋਂ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਹਾਲਾਤ ਆਮ ਵਰਗੇ ਹੋਣ ਦੇ ਬਾਵਜੂਦ ਰਾਤ ਭਰ ਬਿਜਲੀ ਸਪਲਾਈ ਬੰਦ ਕੀਤੇ ਜਾਣ ਨੂੰ ਲੈ ਕੇ ਲੋਕਾਂ ਵਿਚ ਰੋਸ ਹੈ।