JALANDHAR WEATHER

ਛੱਤੀਸਗੜ੍ਹ 'ਚ ਸਿਖਿਆ ਕ੍ਰਾਂਤੀ ਨਾਲ ਸਕੂਲਾਂ 'ਚ ਵੱਧ ਰਹੇ ਬੱਚੇ

ਛੱਤੀਸਗੜ੍ਹ , 9 ਮਈ - ਏ.ਪੀ.ਸੀ. ਮੁਹੰਮਦ ਜ਼ਾਕਿਰ ਖ਼ਾਨ ਦਾ ਕਹਿਣਾ ਹੈ ਕਿ ਛੱਤੀਸਗੜ੍ਹ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਿੱਖਿਆ ਦਾ ਅਧਿਕਾਰ ਹਰ ਬੱਚੇ ਤੱਕ ਪਹੁੰਚੇ। ਇਸੇ ਕਰਕੇ 50 ਸਕੂਲ ਦੁਬਾਰਾ ਖੋਲ੍ਹੇ ਗਏ ਹਨ ਤੇ ਲਗਭਗ 8,000 ਬੱਚਿਆਂ ਨੂੰ ਸਿੱਖਿਆ ਨਾਲ ਦੁਬਾਰਾ ਜੋੜਿਆ ਗਿਆ ਹੈ।   ਜ਼ਿਲ੍ਹਾ ਪ੍ਰਸ਼ਾਸਨ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਮਿਡ-ਡੇਅ ਮੀਲ ਵਰਗੀਆਂ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਪਿੰਡ ਵਾਸੀਆਂ ਨੇ ਵੀ ਸਕੂਲ ਖੋਲ੍ਹਣ ਵਿਚ ਸਹਿਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ। ਨਕਸਲੀ ਹਿੰਸਾ ਦੌਰਾਨ ਬਹੁਤ ਸਾਰੇ ਸਕੂਲ ਢਾਹ ਦਿੱਤੇ ਗਏ ਸਨ, ਪਰ ਇਨ੍ਹਾਂ ਨੂੰ ਉਦੋਂ ਹੀ ਦੁਬਾਰਾ ਬਣਾਇਆ ਜਾ ਸਕਿਆ ਜਦੋਂ ਪਿੰਡ ਵਾਸੀਆਂ ਨੇ ਮਦਦ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ