ਭਾਰਤ ਦੇ ਡੀ.ਜੀ.ਐਮ.ਓ. ਦੁਪਹਿਰ 2.30 ਵਜੇ ਕਰਨਗੇ ਮੀਡੀਆ ਨੂੰ ਸੰਬੋਧਨ

ਨਵੀਂ ਦਿੱਲੀ, 12 ਮਈ- ਅੱਜ ਭਾਰਤ ਦੇ ਡੀ.ਜੀ.ਐਮ.ਓ. ਲੈਫਟੀਨੈਂਟ ਜਨਰਲ ਰਾਜੀਵ ਘਈ ਦੁਪਹਿਰ 2:30 ਵਜੇ ਪ੍ਰੈਸ ਬ੍ਰੀਫਿੰਗ ਕਰਨਗੇ। ਇਸ ਵਿਚ ਹਵਾਈ ਸੈਨਾ ਅਤੇ ਜਲ ਸੈਨਾ ਦੇ ਅਧਿਕਾਰੀ ਵੀ ਸ਼ਾਮਿਲ ਹੋਣਗੇ।। ਇਸ ਤੋਂ ਪਹਿਲਾਂ, ਭਾਰਤ ਅਤੇ ਪਾਕਿਸਤਾਨ ਦੇ ਡੀ.ਜੀ.ਐਮ.ਓਜ਼. ਵਿਚਕਾਰ ਦੁਪਹਿਰ 12 ਵਜੇ ਮੀਟਿੰਗ ਹੋਵੇਗੀ, ਜਿਸ ਬਾਰੇ ਜਾਣਕਾਰੀ ਬ੍ਰੀਫਿੰਗ ਵਿਚ ਦਿੱਤੀ ਜਾ ਸਕਦੀ ਹੈ। ਭਾਰਤ ਵਲੋਂ ਡੀ.ਜੀ.ਐਮ.ਓ. ਲੈਫਟੀਨੈਂਟ ਜਨਰਲ ਰਾਜੀਵ ਘਈ ਅਤੇ ਪਾਕਿਸਤਾਨ ਵਲੋਂ ਉਨ੍ਹਾਂ ਦੇ ਡੀ.ਜੀ.ਐਮ.ਓ. ਇਸ ਮੀਟਿੰਗ ਵਿਚ ਸ਼ਾਮਿਲ ਹੋਣਗੇ। ਇਹ ਡੀ.ਜੀ.ਐਮ.ਓਜ਼. ਵਿਚਕਾਰ ਦੂਜੀ ਮੀਟਿੰਗ ਹੈ।