ਉੱਤਰਾਖੰਡ : ਪੂਰਾ ਸਮਾਜ ਸੈਨਿਕਾਂ ਦੇ ਸਮਰਥਨ ਵਿਚ ਖੜ੍ਹਾ ਹੈ - ਪੁਸ਼ਕਰ ਸਿੰਘ ਧਾਮੀ

ਦੇਹਰਾਦੂਨ, 11 ਮਈ - ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ, "ਰਾਜ ਭਵਨ ਵਿਚ, ਅਸੀਂ ਸਾਰੇ ਭਾਈਚਾਰਿਆਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ, ਸਰਵ ਧਰਮ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਅਤੇ ਉਨ੍ਹਾਂ ਨੇ ਆਪਣੇ ਵਿਚਾਰ ਰੱਖੇ। ਅਜਿਹੇ ਸਮੇਂ ਜਦੋਂ ਸੈਨਿਕ ਸਾਡੀ ਸੁਰੱਖਿਆ ਲਈ ਸਰਹੱਦਾਂ 'ਤੇ ਜੰਗ ਲੜ ਰਹੇ ਹਨ, ਪੂਰਾ ਸਮਾਜ ਸੈਨਿਕਾਂ ਦੇ ਸਮਰਥਨ ਵਿਚ ਖੜ੍ਹਾ ਹੈ। ਰਾਜ ਵਿਚ ਢੁਕਵੇਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ... ਯਾਤਰਾ ਦੇ 10 ਦਿਨਾਂ ਵਿਚ 5 ਲੱਖ ਤੋਂ ਵੱਧ ਸ਼ਰਧਾਲੂ ਉੱਤਰਾਖੰਡ ਆਏ ਹਨ... ਸੈਲਾਨੀ ਵੀ ਵੱਡੀ ਗਿਣਤੀ ਵਿਚ ਰਾਜ ਵਿਚ ਆ ਰਹੇ ਹਨ... ਮੈਂ ਸਾਰਿਆਂ ਨੂੰ ਚਾਰ ਧਾਮ ਯਾਤਰਾ ਵਿਚ ਹਿੱਸਾ ਲੈਣ ਦੀ ਅਪੀਲ ਕਰਦਾ ਹਾਂ..."।