ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ 'ਚ ਅੱਜ ਨਹੀਂ ਹੋਵੇਗਾ ਬਲੈਕ ਆਊਟ
ਫ਼ਾਜ਼ਿਲਕਾ, 10 ਮਈ (ਬਲਜੀਤ ਸਿੰਘ)-ਭਾਰਤ ਪਾਕਿਸਤਾਨ ਵਿਚਾਲੇ ਯੁੱਧ ਵਰਗੇ ਹਾਲਾਤ ਬਣਨ ਤੋਂ ਬਾਅਦ ਅਮਰੀਕਾ ਦੇ ਵੱਲੋਂ ਇਸ ਵਿੱਚ ਦਖਲ ਲੈ ਕੇ ਦੋਨਾਂ ਦੇਸ਼ਾਂ ਵਿਚਾਲੇ ਕਰਵਾਈ ਜੰਗਬੰਦੀ ਤੋਂ ਬਾਅਦ ਹੁਣ ਸਰਹੱਦੀ ਖੇਤਰਾਂ ਵਿੱਚ ਹਾਲਾਤ ਸੁਧਰ ਦੇ ਨਜ਼ਰ ਆ ਰਹੇ ਹਨ, ਜਿਸ ਦੇ ਚਲਦੇ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਅੱਜ ਬਲੈਕ ਆਊਟ ਨਾ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਆਮ ਲੋਕਾਂ ਨੂੰ ਇਹ ਵੀ ਕਿਹਾ ਗਿਆ ਕਿ ਲੋਕ ਸੁਚੇਤ ਰਹਿਣ ਜੇਕਰ ਕੋਈ ਅਲਰਟ ਆਉਂਦਾ ਹੈ, ਤਾਂ ਉਸਦੀ ਪਾਲਨਾ ਕੀਤੀ ਜਾਵੇ।