ਕਪੂਰਥਲਾ ਜ਼ਿਲ੍ਹੇ ਵਿਚ ਬਲੈਕ ਆਊਟ ਸਬੰਧੀ ਹੁਕਮ ਜਾਰੀ
ਕਪੂਰਥਲਾ, 10 ਮਈ (ਅਮਰਜੀਤ ਕੋਮਲ)-ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਜ਼ਿਲ੍ਹਾ ਕਪੂਰਥਲਾ ਵਿਚ ਤੁਰੰਤ ਪ੍ਰਭਾਵ ਅਗਲੇ ਹੁਕਮਾਂ ਤੱਕ ਬਲੈਕ ਆਊਟ ਕਰਨ ਸਬੰਧੀ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ, ਦੁਕਾਨਾਂ ਆਦਿ ਦੀਆਂ ਲਈਟਾਂ ਬੰਦ ਰੱਖਣ ਤੇ ਬਿਨਾਂ ਕਿਸੇ ਕੰਮ ਦੇ ਉਹ ਘਰੋਂ ਬਾਹਰ ਨਾ ਨਿਕਲਣ |