ਡਰੋਨ ਹਮਲੇ 'ਚ ਜ਼ਖਮੀ ਮਹਿਲਾ ਤੇ ਵਿਅਕਤੀ ਦੀ ਹਾਲਤ ਵਿਗੜੀ
ਫ਼ਿਰੋਜ਼ਪੁਰ,10 ਮਈ (ਰਾਕੇਸ਼ ਚਾਵਲਾ,ਕੁਲਬੀਰ ਸਿੰਘ ਸੋਢੀ)-ਬੀਤੇ ਦਿਨ ਪਿੰਡ ਖਾਈ ਫੇਮੇ ਕੀ ਵਿਖੇ ਹੋਏ ਡਰੋਨ ਹਮਲੇ ਵਿਚ ਜ਼ਖਮੀ ਹੋਈ ਮਹਿਲਾ ਸੁਖਵਿੰਦਰ ਕੌਰ ਅਤੇ ਲਖਵਿੰਦਰ ਸਿੰਘ ਦੀ ਹਾਲਤ ਨਾਜ਼ੁਕ ਹੋਣ ਦੇ ਚਲਦੇ ਦੋਨਾਂ ਨੂੰ ਫਿਰੋਜ਼ਪੁਰ ਤੋਂ ਲੁਧਿਆਣਾ ਲਈ ਰੈਫਰ ਕਰ ਦਿੱਤਾ ਹੈ l