ਆਈ.ਪੀ.ਐਲ. 2025 ਦੀ ਮੁਅੱਤਲੀ 'ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਬਿਆਨ

ਕੋਲਕਾਤਾ, 9 ਮਈ - ਆਈ.ਪੀ.ਐਲ. 2025 ਨੂੰ ਮੁਅੱਤਲ ਕਰਨ 'ਤੇ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਜੰਗ ਵਰਗੇ ਹਾਲਾਤ ਹਨ, ਇਸ ਲਈ ਬੀ.ਸੀ.ਸੀ.ਆਈ. ਨੂੰ ਇਹ ਫ਼ੈਸਲਾ ਲੈਣਾ ਪਿਆ । ਉਮੀਦ ਹੈ ਕਿ ਆਈ.ਪੀ.ਐਲ. ਦੁਬਾਰਾ ਸ਼ੁਰੂ ਹੋਵੇਗਾ। ਬੀ.ਸੀ.ਸੀ.ਆਈ. ਆਈ.ਪੀ.ਐਲ। ਨੂੰ ਪੂਰਾ ਕਰੇਗਾ। ਇਹ ਸਥਿਤੀ ਜ਼ਿਆਦਾ ਦੇਰ ਨਹੀਂ ਰਹੇਗੀ ਕਿਉਂਕਿ ਪਾਕਿਸਤਾਨ ਜ਼ਿਆਦਾ ਦੇਰ ਤੱਕ ਭਾਰਤ ਦੇ ਦਬਾਅ ਨੂੰ ਸਹਿਣ ਨਹੀਂ ਕਰ ਸਕੇਗਾ।