ਮਮਦੋਟ ਖੇਤਰ ਵਿਚ ਅੱਜ ਫਿਰ ਬਲੈਕ ਆਊਟ
ਮਮਦੋਟ/ਫਿਰੋਜ਼ਪੁਰ, 9 ਮਈ(ਸੁਖਦੇਵ ਸਿੰਘ ਸੰਗਮ)-ਭਾਰਤ ਅਤੇ ਪਾਕਿਸਤਾਨ ਵਿਚਕਾਰ ਪਿਛਲੇ ਦਿਨਾਂ ਤੋਂ ਚੱਲ ਰਹੇ ਤਨਾਅ ਦੇ ਚਲਦੇ ਅੱਜ ਦੂਜੇ ਦਿਨ ਮਮਦੋਟ ਖੇਤਰ ਵਿਚ ਸਾਢੇ ਅੱਠ ਵਜੇ ਬਲੈਕ ਆਊਟ ਕਰ ਦਿੱਤਾ ਗਿਆ ਹੈ ਇਸ ਮੌਕੇ ਪੂਰੇ ਖੇਤਰ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਤੇ ਲੋਕ ਆਪਣੇ ਘਰਾਂ ਵਿਚ ਜਾ ਚੁੱਕੇ ਹਨ ਤੇ ਬਾਹਰ ਕਿਸੇ ਤਰ੍ਹਾਂ ਦੀ ਕੋਈ ਚਹਿਲ ਪਹਿਲ ਨਜਰ ਨਹੀਂ ਆਉਦੀ।