ਸ਼ਨੀਵਾਰ ਅਤੇ ਐਤਵਾਰ ਵੀ ਖੁੱਲਾ ਰਹੇਗਾ ਚੰਡੀਗੜ੍ਹ ਡੀ.ਸੀ. ਦਫ਼ਤਰ

ਚੰਡੀਗੜ੍ਹ 9 ਮਈ (ਸੰਦੀਪ ਕੁਮਾਰ ਮਹਨਾ) - ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਦੀ ਸੰਭਾਵਨਾ ਦੇ ਚਲਦਿਆਂ, ਚੰਡੀਗੜ੍ਹ ਡੀ.ਸੀ. ਦਫ਼ਤਰ ਇਸ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀਆਂ ਵਾਲੇ ਦਿਨ ਵੀ ਖੁੱਲ੍ਹਾ ਰਹੇਗਾ। ਸਾਰੇ ਕਰਮਚਾਰੀਆਂ ਨੂੰ ਦਫ਼ਤਰ ਪਹੁੰਚਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।