ਯੋਗ ਗੁਰੂ ਸਵਾਮੀ ਸਿਵਾਨੰਦ ਦਾ 128 ਸਾਲ ਦੀ ਉਮਰ 'ਚ ਦਿਹਾਂਤ

ਵਾਰਾਣਸੀ, 4 ਮਈ - ਪਦਮ ਸ਼੍ਰੀ ਪੁਰਸਕਾਰ ਜੇਤੂ ਅਤੇ ਪ੍ਰਸਿੱਧ ਯੋਗ ਗੁਰੂ ਸਵਾਮੀ ਸ਼ਿਵਾਨੰਦ ਸਰਸਵਤੀ ਦਾ ਐਤਵਾਰ ਨੂੰ ਵਾਰਾਣਸੀ ਵਿਚ 128 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਯੋਗ ਦੇ ਖੇਤਰ ਵਿਚ ਬੇਮਿਸਾਲ ਯੋਗਦਾਨ ਪਾਉਣ ਵਾਲੇ ਪਦਮ ਸਵਾਮੀ ਸ਼ਿਵਾਨੰਦ ਸਰਸਵਤੀ ਦੇ ਦਿਹਾਂਤ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੁੱਖ ਪ੍ਰਗਟ ਕੀਤਾ।