JALANDHAR WEATHER

ਉਤਰਾਖੰਡ : ਜੋਸ਼ੀਮਠ ਪੁਨਰਵਾਸ ਲਈ 1,700 ਕਰੋੜ ਰੁਪਏ ਮਨਜ਼ੂਰ, ਪਹਿਲੀ ਕਿਸ਼ਤ ਜਾਰੀ - ਮੁੱਖ ਮੰਤਰੀ ਧਾਮੀ

 ਦੇਹਰਾਦੂਨ, 4 ਮਈ - ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਨੇ ਜੋਸ਼ੀਮੱਠ ਦੇ ਪੁਨਰਵਾਸ ਅਤੇ ਪੁਨਰ ਨਿਰਮਾਣ ਲਈ 1,700 ਕਰੋੜ ਰੁਪਏ ਦੇ ਆਫ਼ਤ ਰਾਹਤ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ 2023 ਦੀ ਸ਼ੁਰੂਆਤ ਤੋਂ ਗੰਭੀਰ ਜ਼ਮੀਨ ਖਿਸਕਣ ਨਾਲ ਜੂਝ ਰਿਹਾ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਮੁੱਖ ਮੰਤਰੀ ਧਾਮੀ ਨੇ ਯਾਦ ਕਰਵਾਇਆ ਕਿ ਫਰਵਰੀ 2023 ਵਿਚ ਜੋਸ਼ੀਮੱਠ ਸ਼ਹਿਰ ਦਾ ਲਗਭਗ 20 ਪ੍ਰਤੀਸ਼ਤ ਹਿੱਸਾ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਹੋਇਆ ਸੀ, ਜਿਸਦੇ ਨਤੀਜੇ ਵਜੋਂ ਘਰਾਂ, ਸੜਕਾਂ ਅਤੇ ਇਮਾਰਤਾਂ ਵਿਚ ਵਿਆਪਕ ਤਰੇੜਾਂ ਆ ਗਈਆਂ ਸਨ।ਹੁਣ, ਸੀਵਰੇਜ, ਪੁਨਰ ਨਿਰਮਾਣ ਅਤੇ ਪਾਣੀ ਭਰਨ ਦੇ ਹੱਲ ਲਈ 1,700 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਤੇ ਪੈਕੇਜ ਤਹਿਤ 292 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ