ਉੱਤਰਾਖੰਡ : ਬਦਰੀਨਾਥ ਧਾਮ ਦੇ ਕਿਵਾੜ ਖੁੱਲ੍ਹਣ 'ਤੇ ਮੁੱਖ ਮੰਤਰੀ ਧਾਮੀ ਨੇ ਸ਼ਰਧਾਲੂਆਂ ਦਾ ਕੀਤਾ ਸਵਾਗਤ

ਦੇਹਰਾਦੂਨ (ਉੱਤਰਾਖੰਡ), 4 ਮਈ - ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਐਤਵਾਰ ਨੂੰ ਸ਼ਰਧਾਲੂਆਂ ਲਈ ਸਤਿਕਾਰਯੋਗ ਬਦਰੀਨਾਥ ਮੰਦਰ ਦੇ ਕਿਵਾੜ ਦੁਬਾਰਾ ਖੁੱਲ੍ਹਣ 'ਤੇ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕੀਤਾ।ਇਸ ਨੂੰ "ਸ਼ੁਭ ਦਿਨ" ਦੱਸਦੇ ਹੋਏ, ਧਾਮੀ ਨੇ ਪਵਿੱਤਰ ਅਸਥਾਨ ਦੀ ਹਰੇਕ ਸ਼ਰਧਾਲੂ ਦੀ ਯਾਤਰਾ ਦੀ ਸੁਰੱਖਿਅਤ ਅਤੇ ਸੁਚਾਰੂ ਸਮਾਪਤੀ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਨੂੰ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ, ਸ਼ਰਧਾਲੂਆਂ ਨਾਲ ਮਿਲਦੇ ਅਤੇ ਉਨ੍ਹਾਂ ਨਾਲ ਸੈਲਫੀ ਲੈਂਦੇ ਵੀ ਦੇਖਿਆ ਗਿਆ।