ਪਾਣੀ ਦੇ ਮੁੱਦੇ ’ਤੇ ਅਸੀਂ ਪੰਜਾਬ ਦੇ ਲੋਕਾਂ ਤੇ ਸਰਕਾਰ ਨਾਲ ਹਾਂ ਖੜ੍ਹੇ- ਰਾਜਾ ਵੜਿੰਗ

ਚੰਡੀਗੜ੍ਹ, 1 ਮਈ- ਪਾਣੀ ਦੀ ਵੰਡ ਦੇ ਮੁੱਦੇ ’ਤੇ ਦਿੱਲੀ ਦੇ ਮੰਤਰੀ ਪਰਵੇਸ਼ ਵਰਮਾ ਦੇ ਟਵੀਟ ’ਤੇ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਕਦੇ ਵੀ 10 ਸਾਲਾਂ ਤੱਕ ਪਾਣੀ ਨਹੀਂ ਰੋਕਿਆ, ਪਰ ਜੇਕਰ ਪੰਜਾਬ ਵਿਚ ਪਾਣੀ ਦੀ ਕਮੀ ਹੈ, ਤਾਂ ਇਹ ਸੁਭਾਵਿਕ ਹੈ ਕਿ ਅਸੀਂ ਪੰਜਾਬ ਨੂੰ ਤਰਜੀਹ ਦੇਵਾਂਗੇ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਦਿੱਲੀ ਅਤੇ ਹਰਿਆਣਾ ਨੂੰ ਹੋਰ ਪਾਣੀ ਦੀ ਲੋੜ ਹੋਵੇ, ਪਰ ਅਸੀਂ ਪਹਿਲਾਂ ਹੀ ਉਨ੍ਹਾਂ ਦੇ ਹਿੱਸੇ ਦਾ ਪਾਣੀ ਛੱਡ ਦਿੱਤਾ ਹੈ... ਇਸ ਵਿਸ਼ੇ ’ਤੇ, ਅਸੀਂ ਪੰਜਾਬ ਦੇ ਲੋਕਾਂ ਅਤੇ ਪੰਜਾਬ (ਸਰਕਾਰ) ਦੇ ਨਾਲ ਹਾਂ, ਜੇਕਰ ਉਹ ਸਾਡਾ ਪਾਣੀ ਵੀ ਚੋਰੀ ਕਰ ਲੈਣਗੇ, ਤਾਂ ਸੂਬੇ ਦਾ ਕੀ ਬਚੇਗਾ?