JALANDHAR WEATHER

ਬੀ.ਐਸ.ਐਫ਼. ਵਲੋਂ ਅੰਮ੍ਰਿਤਸਰ ਪੁਲਿਸ ਦੇ ਸਹਿਯੋਗ ਨਾਲ ਹਥਿਆਰ ਤੇ ਗੋਲਾ ਬਾਰੂਦ ਬਰਾਮਦ

ਅੰਮ੍ਰਿਤਸਰ, 1 ਮਈ- ਬੀ.ਐਸ.ਐਫ਼. ਦੇ ਜਵਾਨਾਂ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਭਰੋਪਾਲ ਪਿੰਡ ਨੇੜੇ ਹਥਿਆਰਾਂ, ਗੋਲਾ ਬਾਰੂਦ ਅਤੇ ਗ੍ਰਨੇਡਾਂ ਦਾ ਇਕ ਵੱਡਾ ਜ਼ਖੀਰਾ ਬਰਾਮਦ ਕੀਤਾ। ਕੱਲ੍ਹ ਸ਼ਾਮ ਨੂੰ ਕੀਤੇ ਗਏ ਇਕ ਸਾਂਝੇ ਤਲਾਸ਼ੀ ਅਭਿਆਨ ਵਿਚ 2 ਹੈਂਡ ਗ੍ਰਨੇਡ, 3 ਪਿਸਤੌਲ ਅਤੇ 6 ਮੈਗਜ਼ੀਨ ਸਮੇਤ 50 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਗਏ ਹਥਿਆਰ ਅਤੇ ਗੋਲਾ ਬਾਰੂਦ ਪੁਲਿਸ ਨੂੰ ਸੌਂਪ ਦਿੱਤੇ ਗਏ ਹਨ। ਇਹ ਜਾਣਕਾਰੀ ਬੀ.ਐਸ.ਐਫ਼. ਵਲੋਂ ਸਾਂਝੀ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ