ਗੈਂਗਸਟਰ ਲੰਡਾ ਗਰੁੱਪ ਦਾ ਮੈਂਬਰ ਪੁਲਿਸ ਮੁਕਾਬਲੇ ਵਿਚ ਜ਼ਖਮੀ

ਲੁਧਿਆਣਾ, 1 ਮਈ (ਪਰਮਿੰਦਰ ਸਿੰਘ ਅਹੂਜਾ)- ਪਿੰਡ ਸਹਿਬਾਨਾਂ ਨੇੜੇ ਅੱਜ ਸਵੇਰੇ ਹੋਏ ਪੁਲਿਸ ਮੁਕਾਬਲੇ ਵਿਚ ਲੰਡਾ ਗੈਂਗਸਟਰ ਗਰੋਹ ਦਾ ਇਕ ਮੈਂਬਰ ਗੰਭੀਰ ਜ਼ਖਮੀ ਹੋ ਗਿਆ ਹੈ। ਉਕਤ ਮੈਂਬਰ ਪੁਲਿਸ ਨੂੰ ਕਈ ਸੰਗੀਨ ਮਾਮਲਿਆਂ ਵਿਚ ਲੋੜੀਂਦਾ ਸੀ। ਇਸ ਸੰਬੰਧੀ ਪੁਲਿਸ ਵਲੋਂ ਕੁਝ ਦੇਰ ਬਾਅਦ ਵਿਸਥਾਰਥ ਖੁਲਾਸਾ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ।