ਪਾਕਿ ਨੇ ਆਈ.ਐਸ.ਆਈ. ਦੇ ਮੁਖੀ ਨੂੰ ਕੀਤਾ ਆਪਣਾ ਐਨ.ਐਸ.ਏ. ਨਿਯੁਕਤ

ਇਸਲਾਮਾਬਾਦ, 1 ਮਈ- ਪਹਿਲਗਾਮ ਹਮਲੇ ਤੋਂ ਬਾਅਦ ਵਧਦੇ ਤਣਾਅ ਦੇ ਵਿਚਕਾਰ, ਪਾਕਿਸਤਾਨ ਨੇ ਹੁਣ ਆਪਣੀ ਖੁਫ਼ੀਆ ਏਜੰਸੀ ਆਈ.ਐਸ.ਆਈ. ਦੇ ਮੁਖੀ ਲੈਫਟੀਨੈਂਟ ਜਨਰਲ ਅਸੀਮ ਮਲਿਕ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਨਿਯੁਕਤ ਕੀਤਾ ਹੈ। ਇਹ ਅਹੁਦਾ 2022 ਵਿਚ ਮੁਈਦ ਯੂਸਫ਼ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਸੀ। ਮਲਿਕ ਦੀ ਨਿਯੁਕਤੀ 29 ਅਪ੍ਰੈਲ ਨੂੰ ਕੀਤੀ ਗਈ ਸੀ, ਪਰ ਮੀਡੀਆ ਨੂੰ ਨੋਟੀਫਿਕੇਸ਼ਨ ਬੁੱਧਵਾਰ ਦੇਰ ਰਾਤ ਜਾਰੀ ਕੀਤਾ ਗਿਆ। ਇਸ ਖ਼ਬਰ ਦੇ ਆਉਣ ਤੋਂ ਇਕ ਦਿਨ ਪਹਿਲਾਂ ਹੀ 30 ਅਪ੍ਰੈਲ ਨੂੰ, ਭਾਰਤ ਸਰਕਾਰ ਨੇ ਐਨ.ਐਸ.ਏ. ਬੋਰਡ ਦਾ ਪੁਨਰਗਠਨ ਕੀਤਾ ਸੀ।